ਦਾਜ ਲਈ ਤੰਗ ਕਰਨ ਵਾਲੇ ਪਤੀ ਖਿਲਾਫ ਮਾਮਲਾ ਦਰਜ

02/20/2020 4:54:22 PM

ਗੁਰਦਾਸਪੁਰ/ਦੀਨਾਨਗਰ (ਜ.ਬ./ਕਪੂਰ) : ਪੁਲਸ ਸਟੇਸ਼ਨ ਦੀਨਾਨਗਰ ਦੀ ਪੁਲਸ ਨੇ ਪਤਨੀ ਨੂੰ ਦਾਜ ਲਈ ਤੰਗ ਕਰਨ ਵਾਲੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਕੋਠੀ ਇਲਾਹੀ ਬਖਸ਼ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 20-1-2018 ਨੂੰ ਜਗਰੂਪ ਸਿੰਘ ਪੁੱਤਰ ਸਮੁੰਦਰਾ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਦੇ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਸ ਦਾ ਪਤੀ ਦਾਜ ਘੱਟ ਲਿਆਉਣ ਕਾਰਣ ਉਸ ਨੂੰ ਪ੍ਰੇਸ਼ਾਨ ਕਰਨ ਲੱਗਾ ਅਤੇ ਦਾਜ ਵਿਚ ਬੁਲਟ ਮੋਟਰਸਾਈਕਲ ਦੀ ਮੰਗ ਕਰਨ ਲੱਗਾ। ਮਾਮਲੇ ਦੀ ਜਾਂਚ ਉਪ ਪੁਲਸ ਕਪਤਾਨ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Baljeet Kaur

Content Editor

Related News