ਖਰੜ ਵਾਸੀਆਂ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਕੀਤਾ ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ

01/04/2021 1:59:09 PM

ਗੁਰਦਾਸਪੁਰ (ਹਰਮਨ) : ਖਰੜ ਵਾਸੀਆਂ ਨੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ। ਇਸ ਦੌਰਾਨ ਗੁਰਮੀਤ‌ ਸਿੰਘ ਅਮਲਾ 2 ਪਸ਼ੂ ਪਾਲਣ ਵਿਭਾਗ ਦੀ ਅਗਵਾਈ ਹੇਠ ਖਰੜ੍ਹ ਵਾਸੀਆਂ ਨੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਵਾਉਣ ਲ‌ਈ ਰੋਸ ਮਾਰਚ ਕਰਕੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਮੂਹ ਕਿਸਾਨਾਂ ਸਮੇਤ ਹਰ ਧਰਮ ਦੇ ਲੋਕਾਂ ਨੇ ‌ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ  ਕਰਦੀ‌ ਉਦੋਂ ਤੱਕ ਹਰ ਐਤਵਾਰ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਤੇ ਦਿਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਸੰਘਰਸ਼ ਸੀਲ ਕਿਸਾਨਾਂ ਦੀ ਹੌਸਲਾ ਅਫ਼ਜਾਈ ਲ‌ਈ ਲਗਾਤਾਰ ਜਥੇ ਭੇਜੇ ਜਾਣਗੇ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਤੇ ਕੈਪਟਨ ਸਰਕਾਰ ਖੇਡ ਰਹੀ ਹੈ ਫ੍ਰੈਂਡਲੀ ਮੈਚ: ਮਾਨ

 


Baljeet Kaur

Content Editor

Related News