ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਐੱਨ. ਆਰ. ਆਈ. ਔਰਤ ਦਾ ਪਰਸ ਚੋਰੀ

11/02/2019 1:28:48 PM

ਅੰਮ੍ਰਿਤਸਰ (ਜ. ਬ.) - ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਐੱਨ. ਆਰ. ਆਈ. ਕਮਲੀਲ ਕੌਰ ਦਾ ਉਸ ਸਮੇਂ ਪਰਸ ਚੋਰੀ ਹੋ ਗਿਆ, ਜਦੋਂ ਉਹ ਲੰਗਰ ਭਵਨ 'ਚੋਂ ਪ੍ਰਸ਼ਾਦਾ ਛਕ ਕੇ ਨਿਕਲ ਰਹੀ ਸੀ। ਥਾਣਾ ਈ-ਡਵੀਜ਼ਨ ਦੀ ਪੁਲਸ ਐੱਫ. ਆਈ. ਆਰ. ਦਰਜ ਕਰ ਕੇ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ 'ਚ ਜੁੱਟ ਗਈ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਜੀਤ ਸਿੰਘ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ 'ਚ ਅਜਿਹੇ ਚਿਹਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ, ਜੋ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਰਹੇ ਹਨ।

ਕਮਲੀਲ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਚੋਰੀ ਹੋਏ ਪਰਸ ਵਿਚ 1200 ਆਸਟਰੇਲੀਅਨ ਡਾਲਰ, 65 ਅਮਰੀਕਨ ਡਾਲਰ, 8 ਹਜ਼ਾਰ ਭਾਰਤੀ ਕਰੰਸੀ, 3 ਕ੍ਰੈਡਿਟ ਕਾਰਡ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਸਨ। ਦੱਸ ਦੇਈਏ ਕਿ ਐੱਨ. ਆਰ. ਆਈ. ਸ਼ਰਧਾਲੂਆਂ ਲਈ ਅੰਮ੍ਰਿਤਸਰ ਪੁਲਸ ਨੇ ਸਪੈਸ਼ਲ 'ਟੂਰਿਸਟ ਪੁਲਸ' ਬਣਾਈ ਹੈ। ਅਜਿਹੇ ਮਾਮਲਿਆਂ ਨੂੰ ਤਰਜੀਹ ਦਿੰਦਿਆਂ ਦਰਜ ਹੋਣ ਵਾਲੀ ਰਿਪੋਰਟ ਪੁਲਸ ਕਮਿਸ਼ਨਰ ਦੇ ਟੇਬਲ 'ਤੇ ਸਿੱਧੀ ਭੇਜੀ ਜਾਵੇਗੀ।


Baljeet Kaur

Content Editor

Related News