ਲੁਟੇਰਿਆਂ ਦਾ ਕਾਰਨਾਮਾ: ਜਨਾਨੀ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਹੋਏ ਫ਼ਰਾਰ

01/19/2021 3:54:34 PM

ਚੋਹਲਾ ਸਾਹਿਬ (ਮਨਜੀਤ) - ਇੱਥੋਂ ਨਜ਼ਦੀਕੀ ਪਿੰਡ ਸੰਗਤਪੁਰ ਵਿਖੇ ਲੁਟੇਰਿਆਂ ਵਲੋਂ ਦਲੇਰਾਨਾ ਢੰਗ ਨਾਲ ਇਕ ਘਰ ’ਚ ਦਾਖਲ ਹੋਕੇ ਇਕ ਜਨਾਨੀ ਦੇ ਕੰਨਾਂ ’ਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਜਨਾਨੀ ਹਰਜੀਤ ਕੌਰ ਦੇ ਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਾਵਰ ਕਾਰਪੋਰੇਸ਼ਨ ਲਿਮ. ’ਚ ਨੌਕਰੀ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਡਿਊਟੀ ’ਤੇ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਘਰ ’ਚ ਇੱਕਲੀ ਸੀ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਤਕਰੀਬਨ 12:00 ਵਜੇ ਉਸਦੇ ਘਰ 2 ਨੌਜਵਾਨ ਪਲਸਰ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਦੇ ਘਰ ਜ਼ਬਰੀ ਦਾਖਲ ਹੋ ਕੇ ਘਰ ’ਚ ਕੰਮ ਕਰ ਰਹੀ ਉਸਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਪੀੜਤ ਹਰਜੀਤ ਕੌਰ ਨੇ ਦੱਸਿਆ ਕਿ ਉਹ ਘਰ ਦੇ ਵਿਹੜੇ ਵਿਚ ਬੈਠੀ ਕੋਈ ਕੰਮ ਕਰ ਰਹੀ ਸੀ। ਦੋ ਮੋਨੇ ਨੌਜਵਾਨ ਜਿੰਨ੍ਹਾਂ ਨੇ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ, ਘਰ ਵੜ੍ਹਦਿਆਂ ਸਾਰ ਹੀ ਕੰਨਾਂ ਦੀਆਂ ਵਾਲੀਆਂ ਨੂੰ ਧੂਹ ਲਿਆ। ਜਦ ਮੈਂ ਇਸ ਸਬੰਧੀ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। 

ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ

ਉਸਨੇ ਦੱਸਿਆ ਕਿ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ.ਕੈਮਰਿਆਂ ਵਿਚ ਇਨ੍ਹਾਂ ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਇਸ ਸਬੰਧੀ ਉਨ੍ਹਾਂ ਨੇ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਲਿਖਤੀ ਦਰਖ਼ਾਸਤ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ


rajwinder kaur

Content Editor

Related News