ਗੋਦਾਮ ’ਚੋਂ ਨਸ਼ਟ ਕੀਤੇ ਚੋਰੀ ਦੇ ਮੋਟਰਸਾਈਕਲਾਂ ਦਾ ਸਾਮਾਨ ਬਰਾਮਦ

04/09/2020 6:26:20 PM

ਰਾਜਾਸਾਂਸੀ (ਨਿਰਵੈਲ, ਰਾਜਵਿੰਦਰ) - ਪੁਲਸ ਥਾਣਾ ਰਾਜਾਸਾਂਸੀ ਨੇ ਰੇਡ ਕਰ ਕੇ ਆਬਾਦੀ ਅਨਮੋਲ ਕਾਲੋਨੀ ’ਚ ਸੂਚਨਾ ਦੇ ਆਧਾਰ ’ਤੇ ਚੋਰਾਂ ਵਲੋਂ ਇਕ ਕਿਰਾਏ ’ਤੇ ਲਏ ਗੋਦਾਮ ’ਚੋਂ ਦਰਜਨਾਂ ਨਵੇਂ-ਪੁਰਾਣੇ ਨਸ਼ਟ (ਭੰਨੇ-ਤੋੜੇ) ਮੋਟਰਸਾਈਕਲ, ਐਕਟਿਵਾ ਤੇ ਹੋਰ ਚੋਰੀ ਦਾ ਸਾਮਾਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਮਨਮੀਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਸਬੇ ’ਚ ਅਜਨਾਲਾ ਰੋਡ ’ਤੇ ਵਸੀ ਆਬਾਦੀ ਅਨਮੋਲ ਕਾਲੋਨੀ ਦੇ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਬੀਤੀ ਰਾਤ ਆਬਾਦੀ ’ਚੋਂ ਚੋਰਾਂ ਵਲੋਂ ਸਾਮਾਨ ਚੋਰੀ ਕਰ ਨਾਲ ਲੱਗਦੇ ਇਕ ਗੋਦਾਮ ’ਚ ਰੱਖਿਆ ਜਾ ਰਿਹਾ ਹੈ। ਇਸ ਸੂਚਨਾ ’ਤੇ ਪੁਲਸ ਨੇ ਛਾਪੇਮਾਰੀ ਕਰਦਿਆਂ ਗੋਦਾਮ ’ਚੋਂ ਕਈ ਭੰਨ-ਤੋੜ ਕੀਤੇ ਮੋਟਰਾਸਾਈਕਲਾਂ, ਐਕਟਿਵਾ ਤੇ ਹੋਰ ਵੱਖ-ਵੱਖ ਤਰ੍ਹਾਂ ਦਾ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ। ਇਸ ਗੋਦਾਮ ’ਚ ਨਸ਼ੇ ਵਾਲੇ ਟੀਕੇ ਲਾਉਣ ਵਾਲੀਆਂ ਸਰਿੰਜਾਂ ਵੀ ਪ੍ਰਾਪਤ ਹੋਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਗੋਦਾਮ ਨੂੰ ਕਿਰਾਏ ’ਤੇ ਲੈਣ ਵਾਲੇ ਵਿਅਕਤੀ ਇੰਦਰਜੀਤ ਸਿੰਘ ਵਾਸੀ ਰਾਜਾਸਾਂਸੀ ਅਤੇ ਉਸ ਦੇ ਹੋਰ ਸਾਥੀਆਂ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਲਈ ਪੁਲਸ ਦੀਆਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

rajwinder kaur

This news is Content Editor rajwinder kaur