13 ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਜ਼ਿਲ੍ਹਾ ਵੈਟਨਰੀ‌ ਇੰਸਪੈਕਟਰ ਦਾ ਦਰਜਾ

09/10/2020 6:34:24 PM

ਗੁਰਦਾਸਪੁਰ/ਚੰਡੀਗੜ੍ਹ(ਰਮਨਜੀਤ,ਅਦਿੱਤਿਆ) - ਅੱਜ ਪਸ਼ੂ ਪਾਲਣ ਵਿਭਾਗ‌ ਵਿਚ ਕੰਮ ਕਰ‌ ਰਹੇ 13 ਵੈਟਨਰੀ ਇੰਸਪੈਕਟਰਾਂ ਨੂੰ ਸੀਨੀਆਰਤਾ ਸੂਚੀ ਅਨੁਸਾਰ ਪਸ਼ੂ ਪਾਲਣ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਦੀਆਂ ਸੁਹਿਰਦ ਕੋਸ਼ਿਸ਼ਾਂ ਸਦਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰਜ ਦਾ ਦਰਜਾ ਦਿਤਾ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ , ਕੇਵਲ ਸਿੰਘ ਸਿੱਧੂ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜ਼ਨ, ਗੁਰਦੀਪ‌ ਸਿੰਘ ਬਾਸੀ, ਦਲਜੀਤ ਸਿੰਘ ਰਾਜਾਤਾਲ, ਹਰਪਰੀਤ ਸਿੰਘ ਸਿੱਧੂ, ਸਤਨਾਮ ਸਿੰਘ ਢੀਂਡਸਾ,ਗੁਰਮੀਤ ਸਿੰਘ ਮਹਿਤਾ,ਰਾਮ ਲੁਭਾਇਆ,ਆਦਿ ਆਗੂਆਂ ਨੇ ਕਿਹਾ ਕਿ ਉਹ ਮੰਤਰੀ ਬਾਜਵਾ ਜੀ ਦਾ ਇਸ ਕੰਮ ਨੂੰ ਸਿਰੇ ਚਾੜਨ ਲ‌ਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ਜਿਹਨਾਂ ਨੇ ਮੁਲਾਜ਼ਮ ਪੱਖੀ ਹੋਣ ਦਾ ਸਬੂਤ ਦਿਤਾ ਹੈ।

ਸ੍ਰੀ ਸੱਚਰ ਅਤੇ ਮਹਾਜਜਨ ਨੇ ਮਾਣਯੋਗ ਮੰਤਰੀ ਜੀ ਨੂੰ ਪੂਰਜੋੜ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਵੈਟਨਰੀ ਇੰਸਪੈਕਟਰਾਂ ਦੀ ਪਲੇਸਮੈਂਟ ਨੂੰ ਤਰੱਕੀ ਵਿਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਦੇ ਸਰਵਿਸ ਰੂਲ, ਰਜਿਸਟਰੇਸ਼ਨ, ਸੈਕਸ਼ਨ ਪੋਸਟਾਂ ਤੇ 50% ਵੈਟਨਰੀ ਇੰਸਪੈਕਟਰਾਂ 4200 ਗਰੇਡ ਪੇਅ ਅਤੇ ਵੈਟਨਰੀ ਇੰਸਪੈਕਟਰਾਂ ਦੀਆਂ 582 ਪੋਸਟਾਂ ਜੋ ਜ਼ਿਲ੍ਹਾ ਪ੍ਰੀਸ਼ਦ ਵਿਚ ਚਲੀਆਂ ਗ‌ਈਆ ਹਨ ਦੁਬਾਰਾ ਵਿਭਾਗ ਨੂੰ ਦੇ ਕੇ ਵੈਟਨਰੀ ਇੰਸਪੈਕਟਰਾਂ ਨੂੰ  ਰਾਹਤ ਦਿਤੀ ਜਾਵੇ। ਅਖੀਰ ਵਿਚ ਐਸੋਸੀਏਸ਼ਨ ਨੇ ਵਿਭਾਗ ਦੇ ਪ੍ਰਿਸੀਪਲ ਸੈਕਟਰੀ ਸਰਦਾਰ ਜਸਪਾਲ ਸਿੰਘ ਜੀ ਅਤੇ ਵਿਭਾਗ ਦੇ  ਹੋਣਹਾਰ ਡਾਇਰੈਕਟਰ ਡਾਕਟਰ ਗੁਰਪਾਲ ਸਿੰਘ ਵਾਲੀਆ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਸ ਕੰਮ ਨੂੰ ਨੇਪਰੇ ਚਾੜਨ ਵਿਚ ਪੂਰੀ ਸੰਜੀਦਗੀ ਦਿਖਾਈ ਹੈ। ਪੱਤਰਕਾਰਾਂ ਨੂੰ ਇਹ ਜਾਣਕਾਰੀ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦਿੱਤੀ।


Harinder Kaur

Content Editor

Related News