ਥਾਣੇ ''ਚ ਜ਼ਹਿਰ ਖਾਣ ਵਾਲੀ ਕੁੜੀ ਨੇ ਬਟਾਲਾ ਦੇ ਐੱਸ.ਐੱਸ.ਪੀ ਤੋਂ ਮੰਗਿਆ ਇਨਸਾਫ

11/19/2019 5:08:16 PM

ਬਟਾਲਾ - ਮੰਗੇਤਰ ਦੀਆਂ ਧਮਕਿਆਂ ਤੋਂ ਪਰੇਸ਼ਾਨ ਹੋ ਕੇ ਥਾਣੇ 'ਚ ਜ਼ਹਿਰ ਖਾਣ ਵਾਲੀ ਪੀੜਤ ਔਰਤ ਨੇ ਬਟਾਲਾ ਦੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਟਾਲਾ ਦੇ ਐੱਸ.ਐੱਸ.ਪੀ ਉਪਿੰਦਰਜੀਤ ਸਿੰਘ ਘੁੰਮਡ ਨੇ ਕਿਹਾ ਕਿ ਪੀੜਤ ਕੁੜੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਡੀ.ਐੱਸ.ਪੀ ਸਿੱਟੀ ਬੀ.ਕੇ. ਸਿੰਗਲਾ ਨੂੰ ਦਿੱਤੇ ਹਨ।  

ਦੱਸ ਦੇਈਏ ਕਿ ਪੀੜਤ ਕੁੜੀ ਨੇ ਬਟਾਲਾ ਦੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਰਜ ਕਰਾਉਂਦੇ ਕਿਹਾ ਕਿ 14 ਨਵੰਬਰ ਨੂੰ ਉਸ ਦੇ ਮੰਗੇਤਰ ਨੇ ਆਪਣੀ ਮਾਂ ਨਾਲ ਮਿਲ ਕੇ ਤਰਨਤਾਰਨ ਥਾਣੇ 'ਚ ਉਸ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਗੁੰਡਾਗਰਦੀ ਕੀਤੀ ਸੀ। ਉਨ੍ਹਾਂ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਥਾਣੇ 'ਚ ਜ਼ਹਿਰ ਖਾ ਲਿਆ, ਜਿਸ ਤੋਂ ਬਾਅਦ ਉਸ ਦੇ ਮੰਗੇਤਰ ਅਤੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਦੇਖ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਲਾਜ ਦੌਰਾਨ ਉਸ ਦਾ ਮੰਗੇਤਰ ਤੇ ਉਸ ਦਾ ਪਰਿਵਾਰ ਉਸ ਨੂੰ ਹਸਪਤਾਲ 'ਚ ਇੱਕਲੇ ਛੱਡ ਕੇ ਵਾਪਸ ਚਲੇ ਗਏ। ਉਸ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਬੰਧ 'ਚ ਅੰਮ੍ਰਿਤਸਰ ਤੋਂ ਤਰਨਤਾਰਨ ਦੇ ਨਿੱਕੀ ਚੰਬਾਲ ਵਿਖੇ ਆਈ ਤਾਂ ਉਸ ਦੀ ਮੁਲਾਕਾਤ ਮੰਗੇਤਰ ਦੇ ਪਿਤਾ ਨਾਲ ਹੋਈ। ਉਸ ਨੇ ਪੁੱਛਿਆ ਕਿ ਉਹ ਉਸ ਨੂੰ ਹਸਪਤਾਲ 'ਚ ਛੱਡ ਕੇ ਕਿਉਂ ਗਏ ਸਨ ਤਾਂ ਉਨ੍ਹਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕਿਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਿਤਾ ਨਾਲ ਆਏ ਮੰਗੇਤਰ ਨੇ ਵੀ ਉਸ ਨੂੰ ਗਲਤ ਬੋਲਦੇ ਹੋਏ ਉਸ ਦੀ ਕੁੱਟਮਾਰ ਕਰ ਦਿੱਤੀ।

ਇਸ ਸਬੰਧ 'ਚ ਥਾਣਾ ਪ੍ਰਭਾਰੀ ਤਰਨਤਾਰਨ ਵੂਮੈਨ ਸੇਲ ਨਰਿੰਦਰ ਕੌਰ ਨੇ ਕਿਹਾ ਕਿ ਘਟਨਾ ਵਾਲੇ ਦਿਨ ਉਹ ਬੀਮਾਰ ਹੋਣ ਕਾਰਨ ਛੁੱਟੀ 'ਤੇ ਸੀ। ਥਾਣੇ 'ਚ ਕੁੜੀ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਥਾਣੇ 'ਚ ਜ਼ਹਿਰ ਖਾਣ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ।


rajwinder kaur

Content Editor

Related News