ਘੱਲੂਘਾਰਾ ਦਿਵਸ : ਦਲ ਖਾਲਸਾ ਤੇ ਸਿੱਖ ਸੰਗਠਨਾਂ ਨੇ ਕੱਢਿਆ ਮਾਰਚ, ਖਾਲਿਸਤਾਨ ਜ਼ਿੰਦਾਬਾਦ ਦੇ ਲਾਏ ਨਾਅਰੇ

06/06/2022 11:27:50 AM

ਅੰਮ੍ਰਿਤਸਰ (ਸਰਬਜੀਤ) - ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਯਾਦ ’ਚ ਦਲ ਖਾਲਸਾ ਅਤੇ ਸਿੱਖ ਸੰਗਠਨਾਂ ਵੱਲੋਂ ਘੱਲੂਘਾਰਾ ਦਿਵਸ ’ਤੇ ਮਾਰਚ ਕੱਢਿਆ ਗਿਆ ਅਤੇ ਅੰਮ੍ਰਿਤਸਰ ਬੰਦ ਰੱਖਣ ਦਾ ਐਲਾਨ ਕੀਤਾ। ਲਾਰੈਂਸ ਰੋਡ ਤੋਂ ਸ਼ੁਰੂ ਹੋਇਆ ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਿਰ ਸਾਹਿਬ ਪਹੁੰਚਿਆ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ 6 ਜੂਨ 1984 ਆਪ੍ਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਦਲ ਖਾਲਸਾ ਦੇ ਪ੍ਰਧਾਨ ਕੰਵਰਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਕੱਢੇ ਗਏ ਮਾਰਚ ਦਾ ਮੁੱਖ ਮਕਸਦ 1984 ਦੇ ਬਾਅਦ ਪੈਦਾ ਹੋਏ ਨੌਜਵਾਨਾ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਅਸਲੀ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਪਤਾ ਚੱਲ ਸਕੇ ਕਿ ਅਖੀਰ ਆਪ੍ਰੇਸ਼ਨ ਬਲੂ ਸਟਾਰ ਕਿਉਂ ਹੋਇਆ ਅਤੇ ਇਸਦੇ ਨਤੀਜੇ ਕੀ ਨਿਕਲੇ ਸਨ। ਇਨ੍ਹਾਂ ਨੌਜਵਾਨਾਂ ਵੱਲੋਂ ਹੱਥਾਂ ਵਿਚ ਜਿੱਥੇ ਖਾਲਸਾਈ ਝੰਡੇ ਫੜੇ ਹੋਏ ਸਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ।

rajwinder kaur

This news is Content Editor rajwinder kaur