ਘੱਲੂਘਾਰਾ ਦਿਵਸ ਨੂੰ ਲੈ ਕੇ ਕਮਿਸ਼ਨ੍ਰੇਟ ਪੁਲਸ ਨੇ ਵਧਾਈ ਸੁਰੱਖਿਆ, ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਕੀਤੇ ਸੀਲ

06/03/2022 1:29:09 PM

ਅੰਮ੍ਰਿਤਸਰ (ਸੰਜੀਵ) - ਘੱਲੂਘਾਰਾ ਦਿਵਸ ਨੂੰ ਲੈ ਕੇ ਜਿੱਥੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਨਾਲ ਸਰਗਰਮ ਹਨ, ਉਥੇ ਹੀ ਕਮਿਸ਼ਨ੍ਰੇਟ ਪੁਲਸ ਨੇ ਅੰਮ੍ਰਿਤਸਰ ਨੂੰ ਆਉਣ-ਜਾਣ ਵਾਲੇ ਹਰ ਰਸਤੇ ਨੂੰ ਸੀਲ ਕਰ ਦਿੱਤਾ ਹੈ। ਸ਼ਹਿਰ ਵਿਚ ਕਿਸੇ ਵੀ ਵਾਹਨ ਨੂੰ ਬਿਨਾਂ ਚੈਕਿੰਗ ਦੇ ਨਹੀਂ ਛੱਡਿਆ ਜਾ ਰਿਹਾ, ਜਦਕਿ ਦੂਜੇ ਪਾਸੇ ਅੰਦਰੂਨੀ ਸ਼ਹਿਰ ਨੂੰ ਜਾਣ ਵਾਲੇ ਹਰ ਗੇਟ ’ਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਸ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਤੋਂ ਇਲਾਵਾ ਜਿੱਥੇ ਇਕ ਪਾਸੇ ਵਰਦੀਧਾਰੀ ਪੁਲਸ ਮੁਲਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਉਥੇ ਸਿਵਲ ਵਰਦੀ ਵਿਚ ਵੱਡੀ ਗਿਣਤੀ ਪੁਲਸ ਜਵਾਨ ਸ਼ਹਿਰ ਵਿਚ ਹੋਣ ਵਾਲੀ ਹਰ ਹਰਕਤ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ।

70 ਸਪੈਸ਼ਲ ਨਾਕਿਆਂ ’ਤੇ ਵਾਹਨਾਂ ਦੀ ਚੈਕਿੰਗ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 70 ਦੇ ਕਰੀਬ ਨਾਕੇਬੰਦੀ ਕਰ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਸ਼ੱਕੀ ਵਿਅਕਤੀ ਨੂੰ ਦੇਖਦੇ ਹੀ ਉਸ ਨੂੰ ਪੁੱਛਗਿਛ ਲਈ ਰੋਕਿਆ ਜਾ ਰਿਹਾ ਹੈ ਅਤੇ ਬਾਹਰੋਂ ਆਉਣ ਵਾਲੀਆਂ ਗੱਡੀਆਂ ਨੂੰ ਬਿਨਾਂ ਜਾਂਚ ਤੋਂ ਸ਼ਹਿਰ ਵਿਚ ਨਹੀਂ ਛੱਡਿਆ ਜਾ ਰਿਹਾ। ਨਾਕਿਆਂ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਪੁਲਸ ਲਾਈਨਜ਼ ਵਿਚ ਬਣਾਏ ਗਏ ਸਪੈਸ਼ਲ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ। ਸਾਰੇ ਅਧਿਕਾਰੀਆਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਸ਼ੱਕ ਹੋਵੇ ਤਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।

ਸਿਵਲ ਵਰਦੀ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਵੀ ਸੰਭਾਲੀ ਸੁਰੱਖਿਆ ਦੀ ਕਮਾਨ
ਪੁਲਸ ਦੀ ਇਕ ਵੱਡੀ ਟੁਕੜੀ ਨੂੰ ਸਿਵਲ ਵਰਦੀ ਵਿਚ ਸ਼ਹਿਰ ਦੇ ਚੱਪੇ-ਚੱਪੇ ’ਤੇ ਤਾਇਨਾਤ ਕੀਤਾ ਗਿਆ ਹੈ, ਜੋ ਹਰ ਆਉਣ-ਜਾਣ ਵਾਲੇ ਵਿਅਕਤੀ ਅਤੇ ਵਾਹਨ ’ਤੇ ਤਿੱਖੀ ਨਜ਼ਰ ਰੱਖੇ ਹੋਏ ਹਨ। ਰਾਉਂਡ ਦਾ ਕਲਾਕ ਟੁਕੜੀ ਵਿਚ ਸ਼ਾਮਲ ਪੁਲਸ ਮੁਲਾਜ਼ਮ ਸੁਰੱਖਿਆ ਦੀ ਕਮਾਨ ਸੰਭਾਲੇ ਹੋਏ ਹਨ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਹੈ ਅਤੇ ਜੇਕਰ ਅਜਿਹਾ ਦੇਖਿਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


rajwinder kaur

Content Editor

Related News