ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ 6 ਲੱਖ ਰੁਪਏ ਦੀ ਠੱਗੀ

10/25/2022 1:12:31 PM

ਬਟਾਲਾ/ਅਲੀਵਾਲ (ਜ.ਬ., ਸ਼ਰਮਾ) - ਕੈਨੇਡਾ ਭੇਜਣ ਦੇ ਨਾਂ ’ਤੇ 6 ਲੱਖ ਦੀ ਠੱਗੀ ਮਾਰਨ ਵਾਲਿਆਂ ਵਿਰੁੱਧ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਵਲੋਂ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਮਹਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਤਲਵੰਡੀ ਭਾਰਥ ਨੇ ਦੱਸਿਆ ਹੈ ਕਿ ਮੈਂ ਆਪਣੇ ਮੁੰਡੇ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਲਈ ਕੁਲਦੀਪ ਕੌਰ ਪੁੱਤਰੀ ਬਲਕਾਰ ਸਿੰਘ ਵਾਸੀ ਨਿਊ ਰਾਜਾ ਗਾਰਡਨ, ਮਿੱਠਾਪੁਰ ਚੌਕ ਜਲੰਧਰ ਅਤੇ ਰਹਿਮਤ ਸਾਧੂ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਨੌਸ਼ਹਿਰਾ ਮੱਝਾ ਸਿੰਘ ਨੂੰ 6 ਲੱਖ ਰੁਪਏ ਦਿੱਤੇ ਸਨ।

ਪੜ੍ਹੋ ਇਹ ਵੀ ਖ਼ਬਰ : ਕਮਰੇ ਦੇ ਬੈੱਡ ਦੀ ਸਫ਼ਾਈ ਨਾ ਹੋਣ ’ਤੇ ਨਾਰਾਜ਼ ਹੋਏ CM ਮਾਨ, ਸੁਪਰਵਾਈਜ਼ਰ ਖ਼ਿਲਾਫ਼ ਲਿਆ ਐਕਸ਼ਨ

ਪੈਸੇ ਲੈਣ ਤੋਂ ਬਾਅਦ ਉਕਤ ਲੋਕਾਂ ਨੇ ਨਾ ਤਾਂ ਮੇਰੇ ਮੁੰਡੇ ਨੂੰ ਵਿਦੇਸ਼ ਭੇਜਿਆ ਹੈ ਅਤੇ ਨਾ ਹੀ ਮੇਰੇ ਪੈਸੇ ਅਤੇ ਪਾਸਪੋਰਟ ਵਾਪਸ ਕੀਤੇ ਹਨ। ਉਸ ਨੇ ਦੱਸਿਆ ਕਿ ਉਕਤ ਲੋਕਾਂ ਨੇ ਵੀਜ਼ਾ ਸਮੇਤ ਜਾਅਲੀ ਦਸਤਾਵੇਜ਼ ਦੇ ਆਧਾਰ ’ਤੇ ਮੇਰੇ ਕੋਲੋਂ ਰਕਮ ਹਾਸਲ ਕਰਕੇ ਹੇਰਾ ਫੇਰੀ ਕੀਤੀ ਹੈ। ਇਸ ਮਾਮਲੇ ਦੀ ਡੀ.ਐੱਸ.ਪੀ.ਡੀ ਵਲੋਂ ਜਾਂਚ ਪੜਤਾਲ ਕਰਨ ਉਪਰੰਤ ਏ.ਐੱਸ.ਆਈ ਕੁਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਥਾਣੇ ਵਿਚ ਧੋਖਾਧੜੀ ਤਹਿਤ ਉਕਤ ਦੋਵਾਂ ਵਿਰੁੱਧ ਧਾਰਾ 420 ਆਈ.ਪੀ.ਸੀ ਤਹਿਤ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ :ਹਰੀਕੇ ਪੱਤਣ ਵਿਖੇ ਦੋਹਰਾ ਕਤਲ, ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ


rajwinder kaur

Content Editor

Related News