ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲੇ ਵਿਰੁੱਧ ਕੇਸ ਦਰਜ

09/17/2018 12:29:37 AM

ਗੁਰਦਾਸਪੁਰ,   (ਵਿਨੋਦ)-  ਵਿਦੇਸ਼ ਭੇਜਣ ਦੇ ਨਾਂ ’ਤੇ ਲਗਭਗ 8 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਇਕ ਦੋਸ਼ੀ ਦੇ ਵਿਰੁੱਧ ਕਲਾਨੌਰ ਪੁਲਸ ਨੇ ਧਾਰਾ 420, 465, 468, 471, ਅਧੀਨ ਕੇਸ ਦਰਜ  ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲਾਨੌਰ ਪੁਲਸ ਸਟੇਸ਼ਨ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਨ ਵਾਲੇ ਤਰਸੇਮ ਸਿੰਘ ਪੁੱਤਰ ਬਾਵਾ ਸਿੰਘ ਨਿਵਾਸੀ ਪਿੰਡ ਚੰਦੁਵਡਾਲਾ ਨੇ 31 ਮਾਰਚ 2018 ਨੂੰ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਕ ਵਿਅਕਤੀ ਅਭਦੁਲ ਮਜੀਦ ਸ਼ਾਹ ਪੁੱਤਰ ਅਭਦੁਲ ਅਜ਼ੀਜ਼ ਸ਼ਾਹ ਨਿਵਾਸੀ ਕੋਟਲੀ ਮੀਆਂ ਫਤਿਹ ਤਹਿਸੀਲ ਆਰ. ਐੱਸ. ਪੁਰਾ ਜ਼ਿਲਾ ਜੰਮੂ ਨੇ ਉਸ  ਨੂੰ ਅਤੇ ਉਸ ਦੇ 2 ਲਡ਼ਕਿਅਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਅਤੇ ਇਸ ਦੇ ਲਈ 8 ਲੱਖ ਰੁਪਏ ਲਏ ਸਨ ਪਰ ਦੋਸ਼ੀ ਵਿਦੇਸ਼ ਭੇਜਣ ’ਚ ਅਸਫਲ ਰਿਹਾ। ਦੋਸ਼ੀ ਨੇ ਬਾਅਦ ’ਚ ਸਾਨੂੰ ਮਿਲਟਰੀ ’ਚ ਭਰਤੀ ਹੋਣ ਦਾ ਨਕਲੀ ਨਿਯੁਕਤੀ ਪੱਤਰ ਦੇ ਕੇ 8 ਲੱਖ ਰੁਪਏ ਦੀ ਠੱਗੀ ਮਾਰੀ।  ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਡੀ. ਐੱਸ. ਪੀ. ਕਲਾਨੌਰ ਵੱਲੋਂ ਕਰਨ ਉਪਰੰਤ   ਕੇਸ ਦਰਜ ਕਰ ਕੇ ਦੋਸ਼ੀ ਦੀ ਤਾਲਾਸ਼ ਕੀਤੀ ਜਾ ਰਹੀ ਹੈ।