ਵਿਦੇਸ਼ ਭੇਜਣ ਦੇ ਨਾਂ ''ਤੇ ਪਤੀ-ਪਤਨੀ ਨੇ ਠੱਗੇ ਲੱਖਾਂ ਰੁਪਏ, ਮਾਮਲਾ ਦਰਜ

12/04/2019 8:54:51 PM

ਗੁਰਦਾਸਪੁਰ,(ਵਿਨੋਦ): ਮਲੇਸ਼ੀਆ ਭੇਜਣ ਦੇ ਨਾਮ 'ਤੇ ਪਤੀ-ਪਤਨੀ ਵਲੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ, ਜਿਨ੍ਹਾਂ ਖਿਲਾਫ ਪੁਲਸ ਸਟੇਸ਼ਨ ਸਿਟੀ 'ਚ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਈ. ਓ ਵਿੰਗ ਗੁਰਦਾਸਪੁਰ 'ਚ ਤਾਇਨਾਤ ਉਪ ਪੁਲਸ ਕਪਤਾਨ ਬ੍ਰਿਜ਼ ਮੋਹਨ ਨੇ ਦੱਸਿਆ ਕਿ ਕਮਲੇਸ ਪਤਨੀ ਲੇਟ ਬਲਦੇਵ ਰਾਜ ਚੌਧਰੀ ਨਿਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਨੇ ਰਿਪੋਰਟ ਦਰਜ ਕਰਵਾਈ ਸੀ। ਜਿਸ 'ਚ ਉਨ੍ਹਾਂ ਦੱਸਿਆ ਕਿ ਗੀਤਿਕਾ ਖੰਨਾ ਪਤਨੀ ਦੀਪਕ ਖੰਨਾ, ਦੀਪਕ ਖੰਨਾ ਨਿਵਾਸੀ ਕਾਲੋਨੀ ਬਸਤੀ ਪੀਰ ਦਾਸ ਜਲੰਧਰ ਨੇ ਉਸ ਦੇ ਲੜਕੇ ਪੰਕਜ ਚੌਧਰੀ ਨੂੰ ਮਲੇਸ਼ੀਆ ਭੇਜਣ 'ਤੇ 2 ਲੱਖ 80 ਹਜ਼ਾਰ ਰੁਪਏ ਲਏ ਸਨ ਪਰ ਦੋਸ਼ੀਆਂ ਵਲੋਂ ਦਿੱਤਾ ਗਿਆ ਵੀਜਾ ਨਕਲੀ ਨਿਕਲਿਆ। ਜਿਸ ਕਾਰਨ ਉਸ ਦਾ ਲੜਕਾ ਮਲੇਸ਼ੀਆ ਦੇ ਏਅਰਪੋਰਟ ਤੋਂ ਵਾਪਸ ਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।