ਫਰਾਂਸ ਦੇ ਅੰਬੈਸਡਰ ਮਿਸਟਰ ਇਮੈਨੂਯਲ ਲੇਨੈਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

01/16/2021 5:08:58 PM

ਅੰਮ੍ਰਿਤਸਰ (ਅਨਜਾਣ): ਫਰਾਂਸ ਦੇ ਅੰਬੈਸਡਰ ਮਿਸਟਰ ਇਮੈਨੂਯਲ ਲੇਨੈਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕੀਤੇ, ਪ੍ਰਸਾਦ ਦੀ ਦੇਗ ਲਈ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਕਰਦੇ ਸਮੇਂ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਤੇ ਹਰਿੰਦਰ ਸਿੰਘ ਰੋਮੀ ਪਾਸੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪ੍ਰੀਕਰਮਾ ’ਚ ਸਥਿਤ ਵੱਖ-ਵੱਖ ਅਸਥਾਨਾਂ ਦਾ ਇਤਿਹਾਸ ਜਾਣਿਆ।

ਇਹ ਵੀ ਪੜ੍ਹੋ: ਟਿਕਰੀ ਸਰਹੱਦ ਤੋਂ ਆਈ ਬੁਰੀ ਖ਼ਬਰ, ਪਿੰਡ ਭੀਟੀਵਾਲਾ ਦੇ ਕਿਸਾਨ ਬੋਹੜ ਸਿੰਘ ਦੀ ਮੌਤ

ਸੂਚਨਾ ਕੇਂਦਰ ਵਿਖੇ ਮਿਸਟਰ ਇਮੈਨੂਯਲ ਲੇਨੈਨ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਜਗਸੀਰ ਸਿੰਘ ਮਾਂਗੇਆਣਾ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਤੇ ਹਰਿੰਦਰ ਸਿੰਘ ਰੋਮੀ ਵਲੋਂ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਸਟਰ ਇਮੈਨੂਯਲ ਲੇਨੈਨ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਤੇ ਆ ਕੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਸਾਹਿਬ ਦੇ ਚਰਨਾਂ ’ਚ ਸਰਬੱਤ ਦੇ ਭਲੇ ਲਈ ਪ੍ਰਾਰਥਨਾ (ਅਰਦਾਸ) ਕਰਕੇ ਆਏ ਹਨ। ਇਸ ਉਪਰੰਤ ਉਨ੍ਹਾਂ ਜ਼ਿਲਿ੍ਹਆਂ ਵਾਲੇ ਬਾਗ ਦਾ ਮਿਊਜ਼ੀਅਮ ਵੀ ਦੇਖਿਆ ਤੇ ਉਹ ਕਿਲਾ ਗੋਬਿੰਦਗੜ੍ਹ੍ਹਤੇ ਵਾਹਘਾ ਬਾਰਡਰ ’ਤੇ ਵੀ ਗਏ।

ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ


Shyna

Content Editor

Related News