ਜੰਗਲਾਤ ਮਹਿਕਮੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪਤੀ-ਪਤਨੀ ਅਤੇ ਮੁੰਡੇ ਨੇ ਮਾਰੀ 4 ਲੱਖ ਰੁਪਏ ਦੀ ਠੱਗੀ

07/02/2022 12:24:38 PM

ਗੁਰਦਾਸਪੁਰ (ਵਿਨੋਦ) - ਜੰਗਲਾਤ ਮਹਿਕਮੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਸਿਟੀ ਪੁਲਸ ਨੇ ਪਤੀ-ਪਤਨੀ, ਮੁੰਡੇ ਖ਼ਿਲਾਫ਼ ਧਾਰਾ 420, 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਲਖਵਿੰਦਰ ਕੁਮਾਰ ਵਾਸੀ ਪਨਿਆੜ ਥਾਣਾ ਦੀਨਾਨਗਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀ ਕੰਵਲਜੀਤ ਸਿੰਘ ਪੁੱਤਰ ਮਲੂਕ ਸਿੰਘ, ਰਾਜਵਿੰਦਰ ਕੌਰ ਪਤਨੀ ਕੰਵਲਜੀਤ ਸਿੰਘ, ਸਤਿੰਦਰਜੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀਆਨ ਭਿਖਾਰੀਵਾਲ ਥਾਣਾ ਕਲਾਨੌਰ ਨੇ ਇਕ ਸਲਾਹ ਹੋ ਕੇ ਉਸ ਨੂੰ ਜੰਗਲਾਤ ਮਹਿਕਮੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਹੈ।

ਉਕਤ ਲੋਕਾਂ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਉਸ ਨਾਲ 4 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਠੱਗੀ ਮਾਰਨ ਵਾਲੇ ਦੋਸ਼ੀ ਅਜੇ ਫ਼ਰਾਰ ਹਨ। 

rajwinder kaur

This news is Content Editor rajwinder kaur