ਜੰਗਲਾਤ ਮਹਿਕਮੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਮਾਰੀ 4 ਲੱਖ ਦੀ ਠੱਗੀ, ਪਹਿਲਾਂ ਵੀ ਠੱਗੀ ਦਾ ਮਾਮਲਾ ਦਰਜ

07/07/2022 12:24:45 PM

ਗੁਰਦਾਸਪੁਰ (ਵਿਨੋਦ) - ਜੰਗਲਾਤ ਮਹਿਕਮੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕੋਂ ਪਰਿਵਾਰ ਦੇ ਤਿੰਨ ਮੈਂਬਰਾਂ ’ਤੇ ਸਿਟੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਉਕਤ ਤਿੰਨਾਂ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਸਿਟੀ ਪੁਲਸ ਸਟੇਸ਼ਨ ’ਚ ਠੱਗੀ ਮਾਰਨ ਦਾ ਮਾਮਲਾ ਦਰਜ ਹੈ। ਪੁਲਸ ਅਨੁਸਾਰ ਦੋਸ਼ੀ ਅਜੇ ਫ਼ਰਾਰ ਹਨ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਤ੍ਰਿਸ਼ਲਾ ਦੇਵੀ ਪਤਨੀ ਬਲਕਾਰ ਸਿੰਘ ਵਾਸੀ ਪਨਿਆੜ ਨੇ ਬਿਆਨ ਦਿੱਤਾ ਕਿ ਦੋਸ਼ੀ ਕੰਵਲਜੀਤ ਸਿੰਘ ਪੁੱਤਰ ਮਲੂਕ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ, ਪੁੱਤਰ ਸਤਿੰਦਰਜੀਤ ਸਿੰਘ ਵਾਸੀ ਭਿਖਾਰੀਵਾਲ ਨੇ ਉਸ ਦੇ ਮੁੰਡੇ ਅਭਿਸ਼ੇਕ ਨੂੰ ਜੰਗਲਾਤ ਮਹਿਕਮੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ।

ਨੌਕਰੀ ਦਿਵਾਉਣ ਦੇ ਨਾਂ ’ਤੇ ਉਕਤ ਲੋਕਾਂ ਨੇ ਉਸ ਨਾਲ 4 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਦਈ ਤ੍ਰਿਸ਼ਲਾ ਦੇਵੀ ਦੀ ਵਾਕਫਕਾਰ ਸ਼ਿਫਾਨੀ ਪਤਨੀ ਦਲੀਪ ਕੁਮਾਰ, ਜਿਸ ਦੀ ਬਾਵਾ ਗਾਰਮੈਂਟ ਦੇ ਨਾਮ ’ਤੇ ਹਨੂੰਮਾਨ ਚੌਂਕ ਗੁਰਦਾਸਪੁਰ ਵਿਖੇ ਦੁਕਾਨ ਹੈ, ’ਤੇ ਪੈਸਿਆਂ ਦਾ ਲੈਣ ਦੇਣ ਕੀਤਾ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਪਹਿਲਾਂ ਵੀ ਕਿਸੇ ਨਾਲ ਠੱਗੀ ਮਾਰੀ ਸੀ, ਜਿਸ ਦੇ ਸਬੰਧ ’ਚ ਮਾਮਲਾ ਸਿਟੀ ਪੁਲਸ ਸਟੇਸ਼ਨ ’ਚ ਦਰਜ ਕੀਤਾ ਗਿਆ ਸੀ। 
  
 

rajwinder kaur

This news is Content Editor rajwinder kaur