ਫੂਡ ਸਪਲਾਈ ਵਿਭਾਗ ਵਲੋਂ 7 ਡਿੱਪੂ ਹੋਲਡਰਾਂ ਦੇ ਲਾਇਸੰਸ ਰੱਦ, ਜ਼ਰੂਰੀ ਵਸਤੂਆਂ ਦੀ ਸਪਲਾਈ ਕੀਤੀ ਠੱਪ

04/13/2022 10:37:20 AM

ਅੰਮ੍ਰਿਤਸਰ (ਇੰਦਰਜੀਤ)- ਜ਼ਿਲ੍ਹੇ ਵਿਚ ਨੈਸ਼ਨਲ ਖੁਰਾਕ ਸੁਰੱਖਿਆ ਐਕਟ 2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਡਿਪੂ ਹੋਲਡਰਾਂ ਵਲੋਂ ਵੰਡੀ ਜਾ ਰਹੀ ਕਣਕ ਵਿਚ ਕੀਤੀਆ ਜਾ ਰਹੀਆਂ ਉਣਤਾਈਆਂ ਬਾਰੇ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਸ਼ਿਕਾਇਤਾਂ ’ਤੇ ਤੁਰੰਤ ਅਤੇ ਮੌਕੇ ’ਤੇ ਕਾਰਵਾਈ ਕਰਦੇ ਹੋਏ ਸਿਵਲ ਸਪਲਾਈ ਜ਼ਿਲ੍ਹਾ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਬੀਤੀ 28 ਮਾਰਚ 2022 ਤੱਕ ਕੁਲ 19 ਸਰਕਾਰੀ ਰਾਸ਼ਨ ਡਿੱਪੂਆਂ ਦੀ ਸਪਲਾਈ ਮੁਅੱਤਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 12 ਅਪ੍ਰੈਲ 2022 ਤੱਕ ਹੋਰ 7 ਡਿੱਪੂ ਹੋਲਡਰਾਂ ਦੀ ਜ਼ਰੂਰੀ ਵਸਤਾਂ ਦੀ ਸਪਲਾਈ ਮੁਅੱਤਲ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਇਸ ਤੋਂ ਇਲਾਵਾ ਆਪਣੇ ਸਰਕਾਰੀ ਰਾਸ਼ਨ ਡੀਪੂ ਦੇ ਕੰਮ ਵਿੱਚ ਦਿਲਚਸਪੀ ਨਾ ਰੱਖਣ ਵਾਲੇ ਕੁਲ 7 ਡਿਪੂ ਹੋਲਡਰਾਂ ਦੇ ਡਿਪੂ ਦੇ ਲਾਇਸੈਂਸ ਰੱਦ ਕੀਤੇ ਗਏ। ਜ਼ਿਲ੍ਹੇ ਵਿਚ ਕੰਮ ਕਰ ਰਹੇ ਸਮੂਹ ਡਿੱਪੂ ਹੋਲਡਰਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਨੈਸ਼ਨਲ ਖੁਰਾਕ ਸੁਰੱਖਿਆ ਐਕਟ-2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਬਣਦੀ ਕਣਕ ਪੂਰੀ ਮਿਕਦਾਰ ਵਿਚ ਦਿੱਤੀ ਜਾਵੇ। ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਉਣਤਾਈ ਨਾ ਕੀਤੀ ਜਾਵੇ ਅਤੇ ਕਾਰਡ ਹੋਲਡਰਾਂ ਨਾਲ ਸਹੀ ਵਿਵਹਾਰ ਨਾਲ ਪੇਸ਼ ਆਇਆ ਜਾਵੇ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ


rajwinder kaur

Content Editor

Related News