ਫਿਰੋਜ਼ਪੁਰ ਜ਼ਿਲੇ ਦਾ ਆਬਜ਼ਰਵਰ ਬਣਨ ''ਤੇ ਪ੍ਰੋ. ਵਲਟੋਹਾ ਨੂੰ ਕੀਤਾ ਸਨਮਾਨਿਤ

07/07/2018 10:48:14 AM

ਵਲਟੋਹਾ, (ਗੁਰਮੀਤ ਸਿੰਘ)— ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲਾ ਫਿਰੋਜ਼ਪੁਰ ਦਾ ਆਬਜ਼ਰਵਰ ਨਿਯੁਕਤ ਕੀਤੇ ਜਾਣ 'ਤੇ ਆਈ.ਟੀ. ਵਿੰਗ ਹਲਕਾ ਖੇਮਕਰਨ ਦੀ ਸਮੂਹ ਟੀਮ ਵੱਲੋਂ ਪ੍ਰੋ. ਵਲਟੋਹਾ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਗਾਮੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਰਕਰਾਂ ਨੂੰ ਲਾਮਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਪ੍ਰੋ. ਵਲਟੋਹਾ ਨੂੰ ਫਿਰੋਜ਼ਪੁਰ ਜ਼ਿਲੇ ਦਾ ਆਬਜ਼ਰਵਰ ਥਾਪਿਆ ਗਿਆ ਹੈ ਤਾਂ ਜੋ ਅਕਾਲੀ ਦਲ ਦੀ ਮਜ਼ਬੂਤੀ ਹੋਰ ਵੱਧ ਸਕੇ। ਇਸ ਮੌਕੇ 'ਤੇ ਪ੍ਰੋ. ਵਿਰਸਾ ਸਿੰਘ ਵਲਟੋਹਾ ਅਤੇ ਗੌਰਵਦੀਪ ਸਿੰਘ ਵਲਟੋਹਾ ਨੇ ਆਈ.ਟੀ. ਵਿੰਗ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।


Related News