ਜ਼ਮੀਨੀ ਵਿਵਾਦ ਨੂੰ ਲੈ ਕੇ ਗੁਰਦਾਸਪੁਰ 'ਚ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ

06/12/2022 2:04:24 PM

ਗੁਰਦਾਸਪੁਰ ( ਗੁਰਪ੍ਰੀਤ ) : ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ 10 ਕਰੀਬ ਵਿਅਕਤੀਆਂ ਨੇ ਦੂਜੀ ਧਿਰ ਦੇ ਵਿਅਕਤੀ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਅਤੇ ਉਨ੍ਹਾਂ ਵੱਲੋਂ ਗਾਲੀ ਗਲੋਚ ਵੀ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਵਿਚ ਦਵਿੰਦਰ ਸਿੰਘ ਨਾਮ ਦੇ ਵਿਅਕਤੀ ਤੋਂ 29 ਕਨਾਲਾ ਜ਼ਮੀਨ 47 ਲੱਖ ਰੁਪਏ ਦੀ ਖਰੀਦੀ ਹੈ ਪਰ ਦਵਿੰਦਰ ਸਿੰਘ ਸਿੰਘ ਦਾ ਵੱਡਾ ਭਰਾ ਕੁਲਵੰਤ ਸਿੰਘ ਉਸ ਨੂੰ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦੇ ਰਿਹਾ। ਪੀੜਤ ਨੇ ਦੱਸਿਆ ਕਿ ਕੁਲਵੰਤ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜ਼ਮੀਨ ਉਸਦਾ ਰਕਬਾ ਹੈ। ਇਸ ਕਾਰਨ ਉਸ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਤੋਂ ਇਲਾਵਾ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਸਿਆਸੀ ਲੋਕ ਉਸ ਕੋਲੋਂ 2.50 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਤਾਂ ਜੋ ਦੋਵਾਂ ਧਿਰਾਂ 'ਚ ਸਮਝੌਤਾ ਕਰਵਾਇਆ ਜਾ ਸਕੇ ਪਰ ਉਸ ਨੇ ਇਸ ਤਰ੍ਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਕਰਕੇ ਕੁਲਵੰਤ ਸਿੰਘ ਨੇ ਉਨ੍ਹਾਂ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਨਾਲ ਲਿਆ ਕੇ ਉਸ ਦੇ ਘਰ ਉਪਰ 15 ਰੋਂਦ ਫਾਇਰ ਕੀਤੀ। 

ਇਹ ਵੀ ਪੜ੍ਹੋ- ਜਲੰਧਰ ਦੇ ਪ੍ਰੀਤ ਨਗਰ ’ਚ ਕ੍ਰਿਮੀਨਲ ਸੰਨੀ-ਸ਼ੇਰੂ ਨੇ ਦੁਕਾਨਦਾਰ ’ਤੇ ਚਲਾਈ ਗੋਲ਼ੀ

ਦਿਲਬਾਗ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਸ ਦੇ ਘਰ ਉਪਰ ਫਾਇਰਿੰਗ ਕੀਤੀ ਗਈ ਉਸ ਵੇਲੇ ਉਹ ਘਰ ਨਹੀਂ ਸੀ। ਉਸ ਸਮੇਂ ਘਰ ਵਿਚ ਉਸਦੀ ਘਰਵਾਲੀ ਸਿਮਰਜੀਤ ਕੌਰ ਅਤੇ ਬੱਚੇ ਮੌਜੂਦ ਸਨ ਜੋ ਡਰਦੇ ਬਾਹਰ ਨਹੀਂ ਨਿਕਲੇ। ਉਹਨਾਂ ਕਿਹਾ ਉਹਨਾਂ ਨੇ 4 ਖੋਲ੍ਹ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਪਿੰਡ ਮੇਹਲੀ ਨੇੜੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਸਿੱਖ ਸੰਗਤਾਂ ’ਚ ਭਾਰੀ ਰੋਸ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲਬਾਗ ਸਿੰਘ ਨਾਮਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਉਸ ਦੇ ਘਰ ਉਪਰ ਕੁਝ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿਲਬਾਗ ਸਿੰਘ ਦੇ ਘਰੋਂ 5 ਖੋਲ੍ਹ ਬਰਾਮਦ ਕੀਤੇ ਹਨ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ।ਜਿਸ ਤੋਂ ਬਾਅਦ ਸਵੇਰੇ ਇਸ ਵਿਅਕਤੀ ਨੇ ਪੁਲਸ ਨੂੰ ਚਾਰ ਖੋਲ੍ਹ ਦਿੱਤੇ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News