ਫਾਇਰ ਕਰਨ ਤੋਂ ਬਾਅਦ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ, 7 ਨਾਮਜ਼ਦ

05/03/2022 1:33:33 PM

ਅੰਮ੍ਰਿਤਸਰ (ਜਸ਼ਨ) - ਥਾਣਾ ਰਮਦਾਸ ਦੀ ਪੁਲਸ ਨੇ ਫਾਇਰ ਕਰਨ ਤੋਂ ਬਾਅਦ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ 7 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚਮਕੌਰ ਸਿੰਘ, ਗੁਰਮੀਤ ਸਿੰਘ, ਜੋਬਨ, ਅਰਸ਼ਦੀਪ ਸਿੰਘ, ਅਰਮਾਨ, ਬਿਕਰਮ ਅਤੇ ਲਵਪ੍ਰੀਤ ਸਿੰਘ ਵਾਸੀ ਲੰਗਰਵਾਲ ਵਜੋਂ ਹੋਈ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਦੀ ਬਾਹਰੀ ਫਿਰਨੀ ’ਤੇ ਪੁੱਜੇ ਤਾਂ ਉੁਸ ਸਮੇਂ ਉਕਤ ਮੁਲਜ਼ਮਾਂ ਕਾਰਾਂ ’ਤੇ ਸਵਾਰ ਹੋ ਕੇ ਹਥਿਆਰਾਂ ਸਮੇਤ ਆਏ। ਇਨ੍ਹਾਂ ਵਿਚੋਂ ਮੁਲਜ਼ਮ ਚਮਕੌਰ ਸਿੰਘ ਨੇ ਸਿੱਧਾ ਮੇਰੇ ਉਪਰ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਆਪਣੀ ਦਸਤੀ ਬੰਦੂਕ ਨਾਲ ਵੀ ਫਾਇਰ ਕੀਤਾ। ਮੇਰੀ ਕੁੱਟਮਾਰ ਕਰਦਿਆਂ ਗਲੇ ਵਿਚ ਪਈ ਹੋਈ ਚਾਂਦੀ ਚੈਨੀ 8 ਤੋਲੇ ਦੀ ਵੀ ਲਾਹ ਲਈ ਅਤੇ ਮੋਟਰਸਾਈਕਲ ਦੀ ਕਾਫੀ ਭੰਨਤੋੜ ਕੀਤੀ। ਮੁਲਜ਼ਮ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur