ਬ੍ਰਾਂਡੇਡ ਕੰਪਨੀ ਦੇ ਨਾਮ ’ਤੇ ਨਕਲੀ ਬਾਸਮਤੀ ਵੇਚਣ ਵਾਲੀਆਂ 3 ਫਰਮਾਂ ’ਤੇ ਪਰਚਾ ਦਰਜ

03/23/2024 1:38:37 PM

ਤਰਨਤਾਰਨ(ਰਮਨ)- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਦਗਿਲ ਵਿਖੇ ਮੌਜੂਦ ਚਾਵਲ ਐਕਸਪੋਰਟਰ ਬਾਬਾ ਨਾਗਾ ਐਗਰੋ ਪ੍ਰਾਈਵੇਟ ਲਿਮਿਟਡ ਕੰਪਨੀ ਅਤੇ ਅਬੀਦਾ ਬਾਸਮਤੀ ਚਾਵਲ ਦੇ ਚੇਅਰਮੈਨ ਸੁਨੀਲ ਕੁਮਾਰ ਚੱਢਾ ਨੇ ਆਪਣੇ ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਬਾਸਮਤੀ ਚਾਵਲ ਨੂੰ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ’ਚ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਦਰਾਬਾਦ ਵਿਖੇ ਉਨ੍ਹਾਂ ਦੇ ਕੰਪਨੀ ਸੇਲ ਅਫਸਰ ਰੋਹਿਤ ਤਿਵਾਰੀ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਵੇਖਿਆ ਗਿਆ ਕਿ ਉਨ੍ਹਾਂ ਦੇ ਨਾਮੀ ਬ੍ਰਾਂਡ ਬਾਬਾ ਨਾਗਾ ਐਗਰੋ ਪ੍ਰਾਈਵੇਟ ਲਿਮਿਟਡ ਵੱਲੋਂ ਤਿਆਰ ਕੀਤੇ ਗਏ ਬਾਸਮਤੀ ਚਾਵਲ ‘‘ਅਬੀਦਾ’’ ਦੀ ਨਕਲੀ ਪੈਕਿੰਗ ਬਾਜ਼ਾਰ ਵਿਚ ਵੇਚੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਕਲੀ ਪੈਕਿੰਗ ਨੂੰ ਵੱਖ-ਵੱਖ ਪੈਕਟਾਂ ’ਚ ਤਿਆਰ ਕਰਦੇ ਹੋਏ ਗਾਹਕਾਂ ਨੂੰ ਵੇਚਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਨਿਊਡ ਕਾਲਾਂ ਰਾਹੀਂ ਚਲ ਰਿਹੈ ਬਲੈਕਮੇਲਿੰਗ ਦਾ ਕਾਲਾ ਧੰਦਾ, ਯੂ-ਟਿਊਬਰ 'ਤੇ ਮਾਡਲ ਬਣ ਕੇ ਕਰਦੇ ਹਨ ਠੱਗੀ

ਉਨ੍ਹਾਂ ਦੱਸਿਆ ਕਿ ਕੰਪਨੀ ਦੇ ਸੇਲ ਅਫਸਰ ਰੋਹਿਤ ਤਿਵਾੜੀ ਨੇ ਹੈਦਰਾਬਾਦ ਇਲਾਕੇ ਦੇ ਸ਼ਾਹਪੁਰ ਨਗਰ ਮਾਰਕੀਟ ਵਿਚ ਸ਼ੁਭ ਲਕਸ਼ਮੀ ਟਰੇਡਰ ਵੱਲੋਂ ਬੀਤੇ ਕਰੀਬ ਦੋ ਮਹੀਨਿਆਂ ਤੋਂ ਹੱਥ ਨਾਲ ਪੈਕ ਕੀਤੇ ਗਏ ਥੈਲਿਆਂ ’ਚ ਪਾਈ ਨਕਲੀ ਬਾਸਮਤੀ ਨੂੰ ਵੇਚਿਆ ਜਾ ਰਿਹਾ ਸੀ ਅਤੇ ਅਬੀਦਾ ਕੰਪਨੀ ਨੂੰ ਬਦਨਾਮ ਕੀਤਾ ਜਾ ਰਿਹਾ ਸੀ। ਸੁਨੀਲ ਕੁਮਾਰ ਨੇ ਦੱਸਿਆ ਕਿ ਇਸੇ ਤਰ੍ਹਾਂ ਸ੍ਰੀ ਮਹਿਮਾ ਐਂਟਰਪਰਾਈਜ਼ ਮਹਾਰਾਜ ਗੰਜ ਫਰਮ ਵੱਲੋਂ ਵੱਖ-ਵੱਖ ਥੈਲਿਆਂ ’ਚ ਪੈਕ ਕਰਦੇ ਹੋਏ ਬਾਸਮਤੀ ਚਾਵਲ ਬਾਬਾ ਨਾਗਾ ਦੇ ਨਾਮ ਉੱਪਰ ਵੇਚੇ ਜਾ ਰਹੇ ਸਨ। ਇਸੇ ਇਲਾਕੇ ’ਚ ਮੈਨੇਜਰ ਸੁਨੀਲ ਤਿਵਾਰੀ ਵੱਲੋਂ ਨਕਲੀ ਬਾਸਮਤੀ ਵੇਚਣ ਵਾਲੇ ਦੁਕਾਨ ਮਾਲਕ ਗੋਬਿੰਦ ਰਾਮ ਪਾਸੋਂ ਜਦੋਂ ਸਵਾਲ ਪੁੱਛੇ ਗਏ ਤਾਂ ਉਸ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਨੌਜਵਾਨ ਦਾ ਭੇਦਭਰੇ ਹਾਲਾਤ 'ਚ ਕੱਟਿਆ ਗਲਾ, ਇਲਾਕੇ 'ਚ ਫੈਲੀ ਸਨਸਨੀ

ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਕਲੀ ਬਾਸਮਤੀ ਵੇਚਣ ਦੇ ਮਾਮਲੇ ’ਚ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਤਿੰਨ ਫਰਮਾਂ ਦੇ ਖਿਲਾਫ ਮਾਮਲਾ ਦਰਜ ਕਰ ਵੱਡੀ ਮਾਤਰਾ ਵਿਚ ਨਕਲੀ ਬਾਸਮਤੀ ਕਬਜ਼ੇ ’ਚ ਲੈ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan