ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਮੁਆਵਜ਼ਾ, ਕੈਪਟਨ ਤੋਂ ਲਾਈ ਗੁਹਾਰ

09/15/2021 1:22:18 PM

ਗੁਰਦਾਸਪੁਰ (ਸਰਬਜੀਤ) - ਕੰਡਿਆਲੀ ਤਾਰ ਹਿੰਦ ਪਾਕ ਬਾਰਡਰ ’ਤੇ ਸਥਿਤ ਜ਼ਮੀਨ ਦੇ ਮਾਲਕ ਕਿਸਾਨ ਨਛੱਤਰ ਸਿੰਘ ਤੂਰ, ਬਿਸ਼ਨ ਸਿੰਘ ਦੋਸਤਪੁਰ, ਈਸ਼ਰ ਸਿੰਘ ਚੌਂਤਰਾ ਤੇ ਭਗਵਾਨ ਸਿੰਘ ਚੌੜਾ, ਜਗਤ ਸਿੰਘ ਅੱਲੜਪਿੰਡੀ ਨੇ ਜਗ ਬਾਣੀ ਨੇ ਦੱਸਿਆ ਕਿ ਅਕਾਲੀ ਸਰਕਾਰ ਨੇ 2002 ਵਿੱਚ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਜ਼ਵਾ ਦੇਣ ਦਾ ਐਲਾਨ ਕਿਸਾਨਾਂ ਨੂੰ ਕੀਤਾ ਸੀ, ਜੋ ਨਿਰੰਤਰ 2007 ਤੱਕ ਜਾਰੀ ਰਹੇਗਾ। ਉਸਦੇ ਬਾਅਦ ਸਾਲ 2017 ਵਿੱਚ ਕਾਂਗਰਸ ਸਰਕਾਰ ਹੌਂਦ ਵਿੱਚ ਆਈ, ਜਿੰਨਾਂ ਕੰਡਿਆਲੀ ਤਾਰ ਤੋਂ ਪਾਰ ਮਿਲਣ ਵਾਲਾ ਕਿਸਾਨਾਂ ਨੂੰ ਮੁਆਵਜ਼ਾ, ਜੋ ਕੇਂਦਰ ਸਰਕਾਰ ਨੇ ਸੀਮਾ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਸੀ, ਨਹੀਂ ਮਿਲਿਆ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਭੇਜੀ ਰਾਸ਼ੀ ਪੰਜਾਬ ਸਰਕਾਰ ਨੇ ਉਸਦਾ ਮੱਧ ਤਬਦੀਲ ਕਰਕੇ ਹੋਰ ਕੰਮਾਂ ਵਿੱਚ ਵਰਤ ਲਈ ਅਤੇ ਆਪਣੇ ਵੱਲੋਂ ਵੀ ਰਾਸ਼ੀ ਨਹੀਂ ਪ੍ਰਦਾਨ ਕੀਤੀ। ਉਕਤ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਹੈ, ਕਿਉਂਕਿ ਸੈਂਟਰ ਸਰਕਾਰ ਵੱਲੋਂ ਭੇਜੇ ਗਏ ਕੰਡਿਆਲੀ ਤਾਰ ਤੋਂ ਪੈਸੇ ਕਿਸਾਨਾਂ ਨੂੰ ਨਾ ਮਿਲਣ ਕਰਕੇ ਕਾਫੀ ਰੋਹ ਹੈ। ਇਸ ਲਈ ਉਕਤ ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਹੈ ਕਿ ਜੋ ਰਾਸ਼ੀ ਕੰਢਿਆਲੀ ਤਾਰ ਤੋਂ ਪਾਰ ਕਿਸਾਨਾਂ ਨੂੰ ਦੇਣ ਲਈ ਤੈਅ ਕੀਤੀ ਗਈ ਹੈ, ਉਹ ਸਾਢੇ 4 ਸਾਲ ਦੀ ਪੈਡਿੰਗ ਰਾਸ਼ੀ ਕਿਸਾਨਾਂ ਨੂੰ ਤੁਰੰਤ ਅਦਾ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਦੋ ਧਿਰਾਂ ’ਚ ਹੋਈ ਖ਼ੂਨੀ ਤਕਰਾਰ, ਜਨਾਨੀ ਨਾਲ ਵੀ ਕੀਤੀ ਬਦਸਲੂਕੀ (ਤਸਵੀਰਾਂ)


rajwinder kaur

Content Editor

Related News