ਨਹਿਰ ''ਚ ਡੁੱਬੇ ਬੱਚੇ ਦੀ ਲਾਸ਼ 24 ਘੰਟੇ ਬਾਅਦ ਬਰਾਮਦ

06/26/2020 3:46:54 PM

ਫਤਿਆਬਾਦ (ਕੰਵਲ) : ਬੀਤੇ ਕੱਲ ਆਪਣੇ ਸਾਥੀਆਂ ਨਾਲ ਨਹਿਰ 'ਚ ਨਹਾਉਣ ਦੌਰਾਨ ਭਰੋਵਾਲ ਨਿਵਾਸੀ ਗੁਰਜੀਤ ਸਿੰਘ (13) ਪਾਣੀ ਦੇ ਤੇਜ਼ ਵਹਾਅ ਕਰਨ ਰੁੜ੍ਹ ਗਿਆ ਸੀ। ਜਿਸ ਦੀ ਪੁਲਸ ਅਤੇ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਸੀ। ਜਿਸਦੀ ਲਾਸ਼ 24 ਘੰਟੇ ਬਾਅਦ ਭਰੋਵਾਲ ਤੋਂ ਚਾਰ ਕਿਲੋਮੀਟਰ ਦੂਰ ਤੁੜ ਪਿੰਡ ਦੇ ਨਜ਼ਦੀਕ ਨਹਿਰ ਦੇ ਪੁਲ ਥੱਲਿਓ ਮਿਲੀ ਹੈ। 

ਇਹ ਵੀ ਪੜ੍ਹੋਂ : ਨੌਜਵਾਨ ਨੇ ਘਰ ਦੇ ਸਾਹਮਣੇ ਖੁਦ ਨੂੰ ਮਾਰੀ ਗੋਲੀ, CCTV ਫੁਟੇਜ਼ ਆਈ ਸਾਹਮਣੇ

ਏ.ਐੱਸ.ਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਨਹਿਰੀ ਵਿਭਾਗ ਨੂੰ ਬੇਨਤੀ ਕਰ ਕੇ ਨਹਿਰ ਦਾ ਪਾਣੀ ਬੰਦ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਪਾਣੀ ਘੱਟ ਹੋਣ ਤੋਂ ਬਾਅਦ ਗੁਰਜੀਤ ਸਿੰਘ ਦੀ ਲਾਸ਼ ਗੋਤਾਖੋਰਾਂ ਵਲੋਂ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਗੁਰਜੀਤ ਸਿੰਘ ਦੇ ਪਰਿਵਾਰ ਮੈਂਬਰਾਂ ਨੇ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਸੀ ਸਹਿਮਤੀ ਨਾਲ ਗੁਰਜੀਤ ਸਿੰਘ ਦੀ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਦੇਰ ਸ਼ਾਮ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਗੁਰਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ


Baljeet Kaur

Content Editor

Related News