ਖੇਤਾਂ ’ਚ ਪੱਠੇ ਵੱਢ ਰਹੇ ਨੌਜਵਾਨ ਨੂੰ ਸੱਪ ਨੇ ਡੰਗਿਆ

04/03/2022 4:33:45 PM

ਬਟਾਲਾ (ਜ. ਬ. ਯੋਗੀ, ਅਸ਼ਵਨੀ)- ਬਟਾਲਾ ਦੇ ਇਕ ਪਿੰਡ ’ਚ ਖੇਤਾਂ ਵਿਚ ਪੱਠੇ ਵੱਢ ਰਹੇ ਇਕ ਨੌਜਵਾਨ ਨੂੰ ਸੱਪ ਵੱਲੋਂ ਡੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਰਣਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਧੁੱਪਸੜ੍ਹੀ ਵਜੋਂ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਾਣਕਾਰੀ ਮੁਤਾਬਕ ਰਣਜੀਤ ਸਿੰਘ ਆਪਣੇ ਖੇਤਾਂ ਵਿਚ ਪੱਠੇ ਵੱਢ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਨੂੰ ਇਕ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ, ਜਿਸ ਦੇ ਸਿੱਟੇ ਵਜੋਂ ਨੌਜਵਾਨ ਦੀ ਸਿਹਤ ਵਿਗੜ ਗਈ। ਇਸ ਘਟਨਾ ਦਾ ਪਤਾ ਲੱਗਣ ’ਤੇ ਲੋਕਾਂ ਨੇ ਤੁਰੰਤ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ, ਜਿਥੇ ਉਸ ਦਾ ਇਲਾਜ ਚਲ ਰਿਹਾ ਹੈ।


rajwinder kaur

Content Editor

Related News