ਮੰਡੀਆਂ ''ਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿਆਂਗੇ : ਕੰਵਰਪ੍ਰਤਾਪ

04/20/2018 12:38:23 PM

ਅਜਨਾਲਾ, (ਬਾਠ/ਫਰਿਆਦ)—ਅੱਜ ਸਥਾਨਕ ਸ਼ਹਿਰ 'ਚ ਆੜ੍ਹਤੀ ਯੂਨੀਅਨ ਅਜਨਾਲਾ ਵੱਲੋਂ ਕਣਕ ਦੇ ਸੀਜ਼ਨ ਦੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕਾਂਗਰਸ ਦਿਹਾਤੀ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਜੁਗਰਾਜ ਸਿੰਘ ਅਜਨਾਲਾ, ਸਕੱਤਰ ਮਾਰਕੀਟ ਕਮੇਟੀ ਹਰਜੋਤ ਸਿੰਘ ਤੋਂ ਇਲਾਵਾ ਸਰਕਾਰੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਤੇ ਕੁੱਝ ਕਿਸਾਨਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਨਿੱਝਰ ਦੀ ਆੜਤ ਦੇ ਫੜ੍ਹ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਕੀਤਾ। ਇਸ ਸਮੇਂ ਉਨ੍ਹਾਂ ਦੱਸਿਆ ਕਿ ਆੜ੍ਹਤੀ ਯੂਨੀਅਨ ਦੀ ਮੰਗ 'ਤੇ ਸਥਾਨਕ ਅਨਾਜ ਮੰਡੀ 'ਚ 30 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਜਲਦੀ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ 'ਚ ਕਣਕ ਦੀ ਵਿਕਰੀ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰੀ ਖਰੀਦ ਦੇ ਪੈਸਿਆਂ ਦੀ ਅਦਾਇਗੀ ਵੱਧ ਤੋਂ ਵੱਧ 48 ਘੰਟਿਆਂ ਅਤੇ ਲਿਫਟਿੰਗ 72 ਘੰਟਿਆਂ 'ਚ ਯਕੀਨੀ ਤੌਰ 'ਤੇ ਹੋਵੇਗੀ। ਲਿਫਟਿੰਗ ਲਈ ਟਰੱਕ ਟਰਾਂਸਪੋਰਟ ਤੋਂ ਇਲਾਵਾ ਟਰੈਕਟਰ ਟਰਾਲੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਹਨ।
ਇਸ ਮੌਕੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਨਿੱਝਰ, ਵਿਜੇ ਤ੍ਰੇਹਨ, ਐਡਵੋਕੇਟ ਬ੍ਰਿਜ ਮੋਹਨ, ਸ਼ਹਿਰੀ ਪ੍ਰਧਾਨ ਪ੍ਰਵੀਨ ਕੁਕਰੇਜਾ, ਨੰਦ ਕਿਸ਼ੋਰ ਭੱਲਾ, ਦਲਬੀਰ ਘੁੱਲੀ, ਦਿਲਬਾਗ ਸਿੰਘ ਘੁੱਲੀ, ਰਾਣਾ ਭੱਖਾ, ਟਰਾਂਸਪੋਰਟਰ ਸੁਖਦੇਵ ਸਿੰਘ ਵੇਹਰੂ, ਡਾ. ਮਨਜੀਤ ਸਿੰਘ ਬਾਠ, ਅੰਮ੍ਰਿਤਪਾਲ ਰੰਧਾਵਾ ਭੱਖਾ, ਪ੍ਰਧਾਨ ਸੰਨੀ ਨਿੱਝਰ, ਪਵਨ ਵਾਸਦੇਵ, ਲੱਕੀ ਨਿੱਝਰ, ਸੌਰਵ ਸਰੀਨ, ਗੁਰਿੰਦਰਬੀਰ ਗਿੰਦੂ, ਮਾਸਟਰ ਬਲਵਿੰਦਰ ਸਿੰਘ ਗਿੱਲ, ਚਾਚਾ ਹਰਦੀਸ਼ ਸਿੰਘ ਮੁਹਾਰ, ਮਨਪ੍ਰੀਤ ਸਾਰੰਗਦੇਵ, ਰੋਹਿਤ ਪੁਰੀ, ਲੱਕੀ, ਹਰਵਿੰਦਰ ਸ਼ਾਹ, ਵਿਨੋਦ ਅਰੋੜਾ, ਜਗਜੀਤ ਸਿੰਘ ਨਿੱਝਰ, ਹਰਜੀਤ ਸਿੰਘ ਅਲੀਵਾਲ ਕੋਟਲੀ ਤੇ ਪਰਮਿੰਦਰ ਸਿੰਘ ਸੰਗੂਆਣਾ ਆਦਿ ਹਾਜ਼ਰ ਸਨ।