ਪੰਜਾਬ ਸਰਕਾਰ ਕਿਸਾਨੀ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ: ਰਮਨ ਬਹਿਲ

05/13/2022 9:12:53 AM

ਗੁਰਦਾਸਪੁਰ (ਸਰਬਜੀਤ) - ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਤੇ ਸੀਨੀਅਰ ਆਗੂ ਅਤੇ ਸਾਬਕਾ ਐੱਸ.ਐੱਸ.ਐੱਸ. ਬੋਰਡ ਦੇ ਪੰਜਾਬ ਚੇਅਰਮੈਨ ਰਮਨ ਬਹਿਲ ਨੇ ਜਗ ਬਾਣੀ ਨੂੰ ਦੱਸਿਆ ਕਿ ਪੰਜਾਬ ਖੇਤੀਬਾੜੀ ਦੇ ਧੰਦੇ ਨਾਲ ਜਾਣਿਆ ਜਾਂਦਾ ਹੈ। ਬਿਨਾ ਖੇਤੀ ਤੋਂ ਇਹ ਸੂਬਾ ਚੱਲ ਹੀ ਨਹੀਂ ਸਕਦਾ। ਇਸ ਲਈ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀਆ ਜਾ ਰਹੀਆਂ ਕਿਸਾਨਾਂ ਨੂੰ ਰਾਹਤਾਂ ਜਿਵੇਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੂਪਏ ਪ੍ਰਤੀ ਏਕੜ, ਮੂੰਗੀ ਅਤੇ ਮੱਕੀ ਦੀ ਫ਼ਸਲ ’ਤੇ ਐੱਮ.ਐੱਸ.ਪੀ ਦੇਣ ਨਾਲ ਫ਼ਸਲ ਵਿਭਿੰਨਤਾ ਸ਼ੁਰੂ ਹੋ ਗਈ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਤੇ ਫ਼ਸਲ ਵਿਭਿੰਨਤਾ ਵੱਲ ਚੱਲ ਪਏ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੱਖ-ਵੱਖ ਸਰਕਾਰਾਂ ਵੱਲੋਂ 44 ਸਾਲ ਰਾਜ ਕੀਤਾ ਹੈ ਪਰ ਕਿਸਾਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਜਿਸ ਕਰਕੇ ਕਿਸਾਨ ਕਰਜ਼ੇ ਹੇਠ ਦੱਬਿਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਜੋ ਪੰਜਾਬ ਸਰਕਾਰ ਵੱਲੋਂ ਫ਼ੈਸਲੇ ਲਏ ਜਾ ਰਹੇ ਹਨ, ਉਸ ਨਾਲ ਕਿਸਾਨ ਆਧੁਨਿਕ ਕਿਸਮ ਨਾਲ ਖੇਤੀ ਕਰਨ ਲੱਗ ਪਏ ਹਨ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਹਰ ਕਿਸਾਨ ਤਕਰੀਬਨ 4 ਕਨਾਲ ਵਿੱਚ ਔਰਗੈਨਿਕ ਖੇਤੀ ਕਰਨ ਲੱਗ ਪਿਆ ਹੈ। ਜਿਵੇਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਸ ਨਾਲ ਬਿਨਾਂ ਕੀਟ ਨਾਸ਼ਕ ਤੋਂ ਫਲ ਸਬਜ਼ੀਆ ਤਿਆਰ ਹੋ ਰਹੀਆਂ ਹਨ ਅਤੇ ਜਿੱਥੇ ਕਿਸਾਨ ਮੰਡੀਕਰਨ ਕਰਦਾ ਹੈ। ਉਥੇ ਨਾਲ ਹੀ ਸ਼ੁੱਧ ਸਬਜ਼ੀਆ ਦੇ ਘਰ ਵਿੱਚ ਸੇਵਨ ਕਰਦਾ ਹੈ, ਜਿਸ ਨਾਲ ਅਥਾਹ ਬੀਮਾਰੀਆਂ ਤੋਂ ਮੁੱਕਤ ਹੋ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ


rajwinder kaur

Content Editor

Related News