ਕਿਸਾਨ ਜਥੇਬੰਦੀਆਂ ਨੂੰ ਦੁਕਾਨਦਾਰਾਂ ਦਾ ਨਹੀਂ ਮਿਲਿਆ ਸਾਥ, ਬੰਦ ਰਹੀਆਂ ਦੁਕਾਨਾਂ

05/08/2021 8:54:25 PM

 ਹਰਸ਼ਾ ਛੀਨਾ (ਭੱਟੀ)-ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਵੀਕੈਂਡ ਮਿੰਨੀ ਲਾਕਡਾਊਨ ਲਾਇਆ ਗਿਆ ਹੈ, ਜਿਸ ਦੌਰਾਨ ਸ਼ਨੀਵਾਰ  ਤੇ ਐਤਵਾਰ ਨੂੰ ਸਾਰੀਆਂ ਹੀ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਗਿਆ ਸੀ ਕਿ 8 ਮਈ ਨੂੰ ਪੂਰੇ ਪੰਜਾਬ ਦੇ ਵੱਖ-ਵੱਖ ਬਾਜ਼ਾਰਾਂ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਮਾਰਚ ਕਰ ਕੇ ਦੁਕਾਨਾਂ ਖੁਲ੍ਹਵਾਈਆਂ ਜਾਣਗੀਆਂ ਪਰ ਦੁਕਾਨਦਾਰਾਂ ਵੱਲੋਂ ਕਿਸਾਨ ਜਥੇਬੰਦੀਆਂ ਦਾ ਸਾਥ ਨਹੀਂ ਦਿੱਤਾ ਗਿਆ।

PunjabKesari

ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ। ਵੇਖਣ ’ਚ ਆਇਆ ਕਿ ਅੱਡਾ ਕੁੱਕੜਾਂਵਾਲਾ, ਓਠੀਆਂ, ਭਲਾ ਪਿੰਡ, ਗੁਰੂ ਕਾ ਬਾਗ, ਜਗਦੇਵ ਕਲਾਂ, ਚੇਤਨਪੁਰਾ, ਲਸ਼ਕਰੀ ਨੰਗਲ ਆਦਿ ਕਸਬਿਆਂ ਅੰਦਰ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ, ਜਦਕਿ ਪ੍ਰਸ਼ਾਸਨ ਵੱਲੋਂ ਲਾਕਡਾਊਨ ਨੂੰ ਸਫਲ ਬਣਾਉਣ ਲਈ ਪੁਲਸ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। 


Manoj

Content Editor

Related News