ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਹਰੀਕੇ ਪੱਤਣ ਵਿਖੇ ਕੱਢਿਆ ਰੋਸ ਮਾਰਚ

10/18/2018 6:01:41 AM

 ਹਰੀਕੇ ਪੱਤਣ,   (ਲਵਲੀ)-  ਅੱਜ ਕਿਸਾਨ ਸੰਘਰਸ਼ ਕਮੇਟੀ ਵਲੋਂ ਪਰਾਲੀ ਸਾਡ਼ਨ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ ਰੱਦ ਕਰਵਾਉਣ ਦੇ ਸਬੰਧ ਵਿਚ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਇਕੱਠ ਮੋਟਰ ਸਾਈਕਲ, ਗੱਡੀਆਂ ਅਤੇ ਹੋਰ ਵਹੀਕਲਾਂ ਦਾ ਕਾਫਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਨ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨਾਂ ਦੇ ਇਸ ਰੋਸ ਮਾਰਚ ਹਰੀਕੇ ਕੱਢਣ ਤੋਂ ਪਹਿਲਾਂ ਹਰੀਕੇ ਵਿਖੇ ਪਾਰਲੀ ਨੂੰ ਅੱਗ ਲਗਾ ਕਿ ਰੋਸ ਮਾਰਚ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਕਿਸਾਨਾਂ ਵਲੋਂ ਹਰੀਕੇ ਚੌਕ ’ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ  ਪੰਨੂ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਮੱਸਿਆ ਤੇ ਝੋਨੇ ’ਚ ਆ ਰਹੀ ਵਧ ਨਮੀ ਲਈ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨਾ ਤਾਂ ਪੰਜਾਬ ਦੀ ਫਸਲ ਨਹੀਂ ਸੀ। ਸਰਕਾਰਾਂ ਨੇ ਇਹ ਫਸਲ ਕਿਸਾਨਾਂ ਦੇ ਸਿਰ ਥੋਪੀ ਹੈ। ਜਿਸ ਨੇ ਪਾਣੀ, ਜ਼ਮੀਨ ਅਤੇ ਵਾਤਾਵਰਣ ਲਈ ਵੱਡਾ ਸੰਕਟ ਖਡ਼ਾ ਕਰ ਦਿੱਤਾ ਹੈ। ਸਰਕਾਰ ਕਣਕ ਤੇ ਝੋਨੇ ਦੀ ਖੇਤੀ ਬੰਦ ਕਰਵਾਉਣ ਲਈ ਬਦਲਵੀਆਂ ਫਸਲਾਂ ਦੇਵੇ।   ਪਾਰਲੀ ਨੂੰ ਸਾਂਭਨ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਵਿੰਟਲ ਬੋਨਸ ਜਾਂ ਛੇ ਹਜ਼ਾਰ ਰੁਪਏ ਪ੍ਰਤੀ ਏਕਡ਼ ਦਿੱਤੇ ਜਾਣ। 20 ਜੂਨ ਤੋਂ ਬਾਅਦ ਲਾਏ ਝੋਨੇ ’ਚ ਨਮੀ ਦੀ ਮਾਤਰਾ ਵਧਣੀ ਕੁਦਰਤੀ ਹੈ। ਸਰਕਾਰ ਨਮੀ ਦੀ ਮਾਤਰਾ ਵਿਚ ਵਾਧਾ ਕਰੇ ਤਾਂ ਜੋ ਕਿਸਾਨਾਂ ਦੀ ਮੰਡੀਆ ’ਚ ਲੁੱਟ ਨਾ ਹੋਵੇ। 
ਇਸ ਮੌਕੇ ਮੇਜਰ ਸਿੰਘ ਪ੍ਰਿੰਗਡ਼ੀ, ਬਾਬਾ ਪ੍ਰਗਟ ਸਿੰਘ, ਗੁਰਬਾਜ ਸਿੰਘ ਸਿਧਵਾਂ, ਦਲੇਰ ਸਿੰਘ ਰਾਜੋਕੁ, ਸੁਖਵੰਤ ਸਿੰਘ ਵਲਟੋਹਾ, ਜਸਪਾਲ ਸਿੰਘ ਕਿਰਤੋਵਾਲ, ਹਰਜੀਤ ਸਿੰਘ ਰਾਜੋਕੇ, ਜੋਗਿੰਦਰ ਸਿੰਘ ਥੇਹ ਨੋਸ਼ਿਹਰਾ, ਮੇਹਰ ਸਿੰਘ, ਨੰਬਰਦਾਰ ਬਲਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।