ਜ਼ਿਲੇ ’ਚ ਪਾਏ ਕੋਰੋਨਾ ਪੀਡ਼ਤਾਂ ਦੇ ਪਰਿਵਾਰਕ ਮੈਂਬਰਾਂ ਤੇ ਡਾਕਟਰ ਦੀ ਰਿਪੋਰਟ ਆਈ ਨੈਗੇਟਿਵ

07/02/2020 1:30:30 AM

ਤਰਨਤਾਰਨ, (ਰਮਨ ਚਾਵਲਾ)- ਸ਼ਹਿਰ ਅੰਦਰ ਬੀਤੇ ਦਿਨੀਂ ਇਕ ਡਾਕਟਰ ਦੇ ਕੰਪਾਉਡਰ, ਬੇਕਰੀ ਮਾਲਕ ਸਣੇ ਪਾਏ ਗਏ ਕੁੱਲ 6 ਕੋਰੋਨਾ ਪੀਡ਼ਤਾਂ ਨੂੰ ਜਿੱਥੇ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਲਿਆ ਗਿਆ ਸੀ ਉੱਥੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰਾਂ ਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਟੈਸਟ ਲਈ ਲਏ ਗਏ ਕੁੱਲ 234 ਸੈਂਪਲਾਂ ’ਚੋਂ 233 ਦੀਆਂ ਰਿਪੋਰਟਾਂ ਨੈਗੇਟਿਵ ਆ ਗਈਆਂ ਹਨ ਜਦਕਿ ਵਿਦੇਸ਼ ਤੋਂ ਪਰਤੇ ਇਕ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਡਾ. ਕੁਲਦੀਪ ਸਿੰਘ ਚੁੱਗ ਦੇ ਕੰਪਾਉਡਰ, ਸ਼ਿਵਾ ਬੇਕਰੀ ਦੇ ਮਾਲਕ ਅਤੇ ਇਕ ਅਧਿਆਪਕ ਦੇ 3 ਪਰਿਵਾਰਕ ਮੈਂਬਰਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆ ਜਾਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਡਾਕਟਰ ਦੇ ਪਰਿਵਾਰਕ ਮੈਂਬਰਾਂ ਸਣੇ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈਬਾਟਰੀ ਜਾਂਚ ਲਈ ਭੇਜੇ ਸਨ ਜਿਸ ਦੀ ਰਿਪੋਰਟ ਨੈਗੇਟਿਵ ਆ ਜਾਣ ’ਤੇ ਜਿੱਥੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਉੱਥੇ ਸ਼ਹਿਰ ਵਾਸੀਆਂ ਨੇ ਕਾਫੀ ਖੁਸ਼ੀ ਮਹਿਸੂਸ ਕੀਤੀ ਹੈ। ਇਸ ਦੇ ਨਾਲ ਹੀ ਜ਼ਿਲੇ ਦੇ ਪਿੰਡ ਰਟੌਲ ਦਾ ਨਿਵਾਸੀ 34 ਸਾਲਾਂ ਨੌਜਵਾਨ ਜੋ 24 ਜੂਨ ਨੂੰ ਬਹਿਰੀਨ ਤੋਂ ਪੁੱਜਾ ਸੀ ਜਿਸ ਨੂੰ ਪ੍ਰਸ਼ਾਸਨ ਨੇ ਇਕਾਂਤਵਾਸ ਕਰਦੇ ਹੋਏ ਸਿਹਤ ਵਿਭਾਗ ਵੱਲੋਂ 30 ਜੂਨ ਨੂੰ ਕੋਰੋਨਾ ਸਬੰਧੀ ਸੈਂਪਲ ਲਿਆ ਗਿਆ ਜਿਸ ਦੀ ਬੀਤੇ ਕੱਲ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਇਸ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਲਿਆ ਗਿਆ ਹੈ। ਇਸ ਦੀ ਪੁੱਸ਼ਟੀ ਕਰਦੇ ਹੋਏ ਜ਼ਿਲਾ ਐਪੀਡੋਮਾਈਲੋਜ਼ਿਸਟ ਅਫਸਰ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਜ਼ਿਲੇ ਅੰਦਰ ਹੁੱਣ ਤੱਕ ਲਏ ਗਏ 10, 121 ਸੈਂਪਲਾਂ ’ਚੋਂ 9655 ਨੈਗੇਟਿਵ, 207 ਪਾਜੇਟਿਵ ਅਤੇ 255 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ ਜਦ ਕਿ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਡਾ. ਕੁਲਦੀਪ ਸਿੰਘ ਚੁੱਗ, ਬੇਕਰੀ ਮਾਲਕ ਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਸਟਾਫ ਦੀਆਂ ਕੋਰੋਨਾ ਰਿਪੋਰਟਾਂ ਨੈਗੇਟਿਵ ਆ ਗਈਆਂ ਹਨ ਪਰ ਉਨ੍ਹਾਂ ਨੂੰ ਘਰ ’ਚ ਇਕਾਂਤਵਾਸ ਰਹਿਣ ਦੇ ਹੁੱਕਮ ਜਾਰੀ ਕਰ ਦਿੱਤੇ ਗਏ ਹਨ।


Bharat Thapa

Content Editor

Related News