ਐਕਸਪਾਇਰੀ ਦਵਾਈ ਖਾਣ ਨਾਲ ਔਰਤ ਦੀ ਹਾਲਤ ਗੰਭੀਰ

01/16/2019 4:21:17 PM

ਅੰਮ੍ਰਿਤਸਰ (ਸੁਮਿਤ) - ਸਰਕਾਰੀ ਡਿਸਪੈਂਸਰੀਆਂ 'ਚ ਜਿੱਥੇ ਆਮ ਤੌਰ 'ਤੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਉਥੇ ਹੀ ਅੰਮ੍ਰਿਤਸਰ ਦੀ ਇਕ ਸਰਕਾਰੀ ਸਿਵਲ ਡਿਸਪੈਂਸਰੀ 'ਚ ਮਰੀਜ਼ਾਂ ਨੂੰ ਐਕਸਪਾਇਰੀ ਦਵਾਈ ਮਿਲਣ ਕਾਰਨ ਇਕ ਔਰਤ ਦੀ ਸਿਹਤ ਖਰਾਬ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਾ ਬਜਾਜ ਨਾਂ ਦੀ ਔਰਤ ਨੇ ਕਿਹਾ ਕਿ ਉਹ ਅਤੇ ਉਸ ਦੀ ਸੱਸ ਬਿਮਾਰ ਹੋਣ ਕਾਰਨ ਆਪਣੀ ਦਵਾਈ ਲੈਣ ਲਈ ਡਿਸਪੈਂਸਰੀ ਚਲੀਆਂ ਗਈਆਂ ਸਨ। ਘਰ ਆ ਕੇ ਦਵਾਈ ਖਾਣ ਨਾਲ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਡਾਕਟਰਾਂ ਨੂੰ ਉਕਤ ਦਵਾਈ ਚੈੱਕ ਕਰਵਾਉਣ 'ਤੇ ਪਤਾ ਲੱਗਾ ਕਿ ਉਹ ਦਵਾਈ ਐਕਸਪਾਇਰੀ ਹੋ ਚੁੱਕੀ ਹੈ।

ਇਸ ਸਬੰਧ 'ਚ ਜਦੋਂ ਸਿਵਲ ਸਰਜਨ ਡਾ.ਹਰਦੀਪ ਘਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜਿਸ ਨੇ ਵੀ ਇਹ ਐਕਸਪਾਇਰੀ ਦਵਾਈ ਦਿੱਤੀ ਹੈ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

rajwinder kaur

This news is Content Editor rajwinder kaur