ਅੰਗਰੇਜ਼ੀ ਸ਼ਰਾਬ ਸਮੇਤ ਪਿਉ-ਪੁੱਤ ਕਾਬੂ

09/17/2018 3:03:32 AM

ਅੰਮ੍ਰਿਤਸਰ,  (ਇੰਦਰਜੀਤ/ ਬੌਬੀ)-  ਪੁਲਸ ਨੇ ਹਾਲ ਗੇਟ ਨੇੜੇ ਸਿਕੰਦਰੀ ਗੇਟ ਕੋਲ 2 ਵਿਅਕਤੀਆਂ ਨੂੰ ਚੰਡੀਗਡ਼੍ਹ ਤੋਂ ਆਈ ਅੰਗਰੇਜ਼ੀ ਸ਼ਰਾਬ ਦੀਆਂ 4 ਪੇਟੀਆਂ ਸਮੇਤ ਕਾਬੂ ਕੀਤਾ, ਜਿਨ੍ਹਾਂ ’ਚ ਵੇਲ-ਐਨ-ਟਾਈਨ ਨਾਮਕ ਕੀਮਤ ਵ੍ਹਿਕਸੀ ਹੈ। ਸੂਤਰਾਂ ਅਨੁਸਾਰ ਖੂਹ ਕੈਡੀਆਂ ਖੇਤਰ ਦੇ ਰਹਿਣ ਵਾਲੇ ਪਿਉ-ਪੁੱਤ ਰੋਡਵੇਜ਼ ਦੀ ਇਕ ਬੱਸ ’ਚੋਂ ਉਤਰੇ, ਉਥੇ ਹੀ ਖਡ਼੍ਹੇ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਭੱਜ ਕੇ ਉਨ੍ਹਾਂ ਨੂੰ ਸ਼ਰਾਬ ਸਮੇਤ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਕੇਵਲ ਕ੍ਰਿਸ਼ਨ ਤੇ ਅੰਕਿਤ ਮਹਿਰਾ ਵਜੋਂ ਹੋਈ, ਜਿਨ੍ਹਾਂ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।