ਲਾਕਡਾਊਨ ’ਚ ਚੋਰਾਂ ਦੇ ਹੌਸਲੇ ਬੁਲੰਦ, ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ

05/13/2021 1:52:24 PM

ਅੰਮ੍ਰਿਤਸਰ (ਦਲਜੀਤ)-ਚੋਰਾਂ ਦੇ ਹੌਸਲੇ ਲਾਕਡਾਊਨ ’ਚ ਇੰਨੇ ਬੁਲੰਦ ਹਨ ਕਿ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੀ ਭਾਲ ’ਚ ਰਹਿੰਦੇ ਹਨ। ਬੀਤੀ ਰਾਤ ਪੁਤਲੀਘਰ ’ਚ ਗੁਰਦੁਆਰਾ ਪਿੱਪਲੀ ਸਾਹਿਬ ਦੇ ਸਾਹਮਣੇ ਸਥਿਤ ਭੰਡਾਰੀ ਮੈਡੀਕੋਜ਼ ਦੇ ਸ਼ੀਸ਼ੇ ਤੋੜ ਕੇ ਚੋਰਾਂ ਨੇ ਚੋਰੀ ਦੀ ਕੋਸ਼ਿਸ਼ ਕੀਤੀ ਪਰ ਟਫਨ ਗਲਾਸ ਹੋਣ ਕਾਰਨ ਚੋਰ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋ ਸਕੇ। ਦੁਕਾਨ ਮਾਲਕ ਅਮਿਤ ਭੰਡਾਰੀ ਨੇ ਦੱਸਿਆ ਕਿ ਉਹ 25 ਸਾਲਾਂ ਤੋਂ ਇਹ ਦੁਕਾਨ ਕਰ ਰਿਹਾ ਹੈ। 11 ਮਈ ਨੂੰ ਸ਼ਾਮ ਕਰੀਬ 9:00 ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਨੂੰ ਗਿਆ। ਸਵੇਰੇ ਜਦੋਂ ਕਰੀਬ 9:30 ਵਜੇ ਦੁਕਾਨ ਖੋਲ੍ਹੀ ਤਾਂ ਇਕ ਪਾਸੇ ਲੱਗੇ ਲੱਕੜੀ ਦੇ ਸ਼ਟਰ ’ਤੇ ਹਥੌੜਾ ਲੱਗਣ ਦੇ ਨਿਸ਼ਾਨ ਵੇਖੇ। ਜਿਵੇਂ ਹੀ ਉਸ ਲੱਕੜੀ ਦੇ ਸ਼ਟਰ ਨੂੰ ਹਟਾਇਆ ਗਿਆ ਤਾਂ ਵੇਖਿਆ ਕਿ ਹੇਠਾਂ ਸਾਰਾ ਟਫਨ ਗਲਾਸ ਟੁੱਟਿਆ ਹੋਇਆ ਸੀ।

ਇਹ ਤਾਂ ਇਤਫ਼ਾਕ ਸੀ ਕਿ ਚੋਰ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋ ਸਕੇ । ਨਹੀਂ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਸੀ । ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਗਈ ਹੈ। ਗੇਟ ਹਕੀਮਾਂ ਤਹਿਤ ਆਉਣ ਵਾਲੇ ਬੀ ਬਲਾਕ ਦੇ ਇੰਚਾਰਜ ਸ਼ੀਸ਼ਪਾਲ ਸ਼ਰਮਾ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਖ਼ੰਗਾਲੀ ਜਾ ਰਹੀ ਹੈ। ਉਮੀਦ ਹੈ ਕਿ ਚੋਰ ਜਲਦ ਹੀ ਫੜੇ ਜਾਣਗੇ ।


Manoj

Content Editor

Related News