ਚੋਣ ਆਬਜ਼ਰਵਰਾਂ ਵੱਲੋਂ ਸਮੂਹ ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ

09/08/2018 3:10:14 PM

ਗੁਰਦਾਸਪੁਰ, (ਵਿਨੋਦ, ਹਰਮਨ, ਦੀਪਕ)—19 ਸਤੰਬਰ ਨੂੰ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਜ਼ਿਲੇ 'ਚ ਤਾਇਨਾਤ ਦੋ ਆਬਜ਼ਰਵਰ ਤੇਜਿੰਦਰਪਾਲ ਸਿੰਘ ਸੰਧੂ ਏ. ਡੀ. ਏ. ਅੰਮ੍ਰਿਤਸਰ ਤੇ ਹਰਸੁਹਿੰਦਰ ਪਾਲ ਸਿੰਘ ਐਡੀਸ਼ਨਲ ਐੱਮ. ਡੀ. ਪੀ. ਐੱਸ. ਡਬਲਿਊ. ਸੀ. ਵੱਲੋਂ ਜ਼ਿਲੇ ਦੇ ਸਮੂਹ ਆਰ. ਓ. ਤੇ ਏ. ਆਰ. ਓ. ਨਾਲ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਆਬਜ਼ਰਵਰ ਸਾਹਿਬਾਨ ਨੇ ਕਿਹਾ ਕਿ ਚੋਣਾਂ ਸ਼ਾਂਤੀਪੂਰਨ, ਨਿਰਪੱਖ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ। ਉਨ੍ਹਾਂ ਸਮੂਹ ਆਰ. ਓ. ਤੇ ਏ. ਆਰ. ਓ. ਨੂੰ ਕਿਹਾ ਕਿ ਉਹ ਨਾਮਜ਼ਦਗੀ ਪਰਚੇ ਦਾਖਲ ਤੋਂ ਲੈ ਕੇ ਅਖੀਰ ਤੱਕ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ। ਉਨ੍ਹਾਂ ਜ਼ਿਲੇ ਅੰਦਰ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ 7 ਸਤੰਬਰ ਤੱਕ ਕਾਗਜ਼ ਭਰੇ ਜਾਣਗੇ, 11 ਸਤੰਬਰ ਤੱਕ ਕਾਗਜ਼ ਵਾਪਸ ਲਏ ਜਾਣਗੇ ਤੇ ਇਸੇ ਦਿਨ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ, 19 ਸਤੰਬਰ ਨੂੰ ਵੋਟਾਂ ਪੈਣਗੀਆਂ ਤੇ 22 ਸਤੰਬਰ ਨੂੰ ਨਤੀਜਾ ਆਵੇਗਾ।

ਇਸ ਮੌਕੇ ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਰਣਬੀਰ ਸਿੰਘ ਮਧੂਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸਕੱਤਰ ਸਿੰਘ ਬੱਲ ਐੱਸ. ਡੀ. ਐੱਮ. ਗੁਰਦਾਸਪੁਰ, ਰੋਹਿਤ ਗੁਪਤਾ ਐੱਸ. ਡੀ. ਐੱਮ. ਬਟਾਲਾ, ਅਮਨਦੀਪ ਸਿੰਘ ਜ਼ਿਲਾ ਮਾਲ ਅਫ਼ਸਰ ਤੇ ਸਮੂਹ ਆਰ. ਓ. ਅਤੇ ਏ. ਆਰ. ਓ. ਹਾਜ਼ਰ ਸਨ।


Related News