ਨੌਜਵਾਨ ਨੂੰ ਅਗਵਾ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ

08/24/2019 11:22:42 AM

ਝਬਾਲ (ਨਰਿੰਦਰ) : ਸ਼ੁੱਕਰਵਾਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੇੜਿਓਂ ਬੈਲੇਰੋ ਗੱਡੀ ਸਵਾਰ ਤਿੰਨ ਵਿਅਕਤੀਆਂ ਵਲੋ ਇਕ ਨੌਜਵਾਨ ਨੂੰ ਜਬਰਦਸਤੀ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਦੋਸ਼ੀਆਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਥਾਣਾ ਝਬਾਲ ਵਿਖੇ ਅਗਵਾ ਕੀਤੇ ਨੌਜਵਾਨ ਦੇ ਪਿਤਾ ਹਰਪਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਬੋਪਾਰਾਏ ਥਾਣਾ ਲੋਪੋਕੇ ਨੇ ਦੱਸਿਆਂ ਕਿ ਉਸਦੇ ਲੜਕੇ ਗੁਰਪ੍ਰੀਤ ਸਿੰਘ ਨੇ ਅੱਜ ਉਸ ਨੂੰ ਸਵੇਰੇ ਦੱਸਿਆ ਕਿ ਇਕ ਲੜਕੀ ਉਸ ਨੂੰ ਵਾਰ-ਵਾਰ ਫੋਨ ਕਰ ਰਹੀ ਹੈ ਕਿ ਉਹ ਉਸ ਨਾਲ ਪ੍ਰੇਮ ਵਿਆਹ ਕਰਾਉਣਾ ਚਾਹੁੰਦੀ ਹੈ। ਇਸ ਲਈ ਲੜਕੀ ਨੇ ਉਸ ਨੂੰੰ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਨੇੜੇ ਮਿਲਣ ਲਈ ਸੱਦਿਆ ਹੈ, ਜਿਸ ਕਰਕੇ ਉਹ ਅਤੇ ਉਸ ਦਾ ਲੜਕਾ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਹਸਪਤਾਲ ਨੇੜੇ ਪਹੁੰਚ ਗਏ ਪਰ ਉਥੇ ਕੋਈ ਲੜਕੀ ਨਹੀਂ ਮਿਲੀ ।ਅਜੇ ਉਹ ਸੜਕ 'ਤੇ ਖੜੇ ਹੀ ਸਨ ਕਿ ਬੈਲੇਰੋ ਗੱਡੀ 'ਚ ਤਿੰਨ ਵਿਅਕਤੀ ਆਏ ਅਤੇ ਉਹ ਮੇਰੇ ਲੜਕੇ ਗੁਰਪ੍ਰੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਜਬਰਦਸਤੀ ਉਸ ਗੱਡੀ 'ਚ ਸੁੱਟ ਕੇ ਲੈ ਗਏ। ਮੇਰੇ ਵਲੋ ਰੌਲ਼ਾ ਪਾਉਣ 'ਤੇ ਕੁਝ ਨੇੜੇ ਖੜੇ ਵਿਅਕਤੀਆਂ ਅਤੇ ਮੌਕੇ 'ਤੇ ਪੁਲਸ ਨੂੰ ਸੂਚਨਾ ਦੇਣ 'ਤੇ ਝਬਾਲ ਪੁਲਸ ਵਲੋਂ ਇੰਸਪੈਕਟਰ ਅਜੇ ਕੁਮਾਰ ਤੇ ਥਾਣੇਦਾਰ ਸੁਰਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਵਲੋਂ ਤੁਰੰਤ ਪਿੱਛਾ ਕਰਕੇ ਪਿੰਡ ਢੰਡ ਨੇੜੇ ਮੇਰੇ ਲੜਕੇ ਨੂੰ ਅਗਵਾ ਕਰਕੇ ਲੈ ਜਾ ਰਹੇ ਬੈਲੇਰੋ ਗੱਡੀ ਸਵਾਰ ਤਿੰਨੇ ਵਿਅਕਤੀਆਂ ਨੂੰ ਘੇਰ ਕੇ ਅਗਵਾ ਕੀਤੇ ਨੌਜਵਾਨ ਨੂੰ ਛੁਡਾ ਕੇ ਅਗਵਾਕਾਰਾਂ ਸਮੇਤ ਥਾਣੇ ਲੈ ਆਏ। ਜਿਥੇ ਪੁੱਛਗਿੱਛ ਦੌਰਾਨ ਅਗਵਾਕਾਰਾਂ ਦੀ ਪਛਾਣ ਦਿਲਬਾਗ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਚਿੱਤ ਕੋਟ, ਜਤਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਲੇਰ ਅਤੇ ਅਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕਲੇਰ ਵਜੋਂ ਹੋਈ। ਪੁਲਸ ਨੇ ਹਰਪਾਲ ਸਿੰਘ ਪੁੱਤਰ ਬਚਨ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਨੌਜਵਾਨ ਨੂੰ ਜਬਰਦਸਤੀ ਅਗਵਾ ਕਰਨ ਤੇ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
 


Baljeet Kaur

Content Editor

Related News