ਲਾਗਤ ਤੋਂ 4 ਗੁਣਾ ਕਮਾਈ ਵਧਾ ਦਿੰਦੀ ਸ਼ਰਾਬ ਸਮੱਗਲਰਾਂ ਦੀ ਗਿਣਤੀ, ਕਾਫ਼ੀ ਨਹੀਂ ਆਬਕਾਰੀ ਐਕਟ

07/05/2021 1:14:43 PM

ਅੰਮ੍ਰਿਤਸਰ (ਇੰਦਰਜੀਤ) - ਪੁਲਸ ਅਤੇ ਆਬਕਾਰੀ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਸ਼ਰਾਬ ਸਮੱਗਲਰਾਂ ’ਚ ਚੱਲ ਰਹੀ ਸਮਾਜਿਕ ਅਤੇ ਕਾਨੂੰਨੀ ਲੜਾਈ ਬੇਨਤੀਜਾ ਸਾਬਤ ਹੋ ਰਹੀ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰਨ ਉਪਰੰਤ ਕੁਝ ਘੰਟਿਆਂ ਬਾਅਦ ਸ਼ਰਾਬ ਸਮੱਗਲਰ ਬਾਹਰ ਆ ਜਾਂਦੇ ਹਨ ਅਤੇ ਫਿਰ ਉਥੇ ਕੰਮ ਕਰਨ ਲੱਗ ਜਾਂਦੇ ਹਨ। ਪੁਲਸ ਅਤੇ ਸਮੱਗਲਰਾਂ ’ਚ ਲੰਮੀ ਸੱਪ ਪੌੜ੍ਹੀ ਦੀ ਖੇਡ ਇਸ ਲਈ ਵੀ ਬਰਾਬਰ ਚੱਲਦੀ ਆ ਰਹੀ ਹੈ, ਕਿਉਂਕਿ ਸ਼ਰਾਬ ਸਮੱਗਲਰਾਂ ਖ਼ਿਲਾਫ਼ ਸਰਕਾਰ ਕੋਲ ਕੋਈ ਠੋਸ ਨੀਤੀ ਨਹੀਂ। ਇਸ ਦਾ ਮੁੱਖ ਕਾਰਨ ਇਸ ਕਾਰੋਬਾਰ ’ਚ ਬੇਤਹਾਸ਼ਾ ਕਮਾਈ ਹੈ, ਜਿਸ ਕਾਰਨ ਸ਼ਰਾਬ ਦੇ ਸਮੱਗਲਰ ਵਧਦੇ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਸਮੱਗਲਰਾਂ ਲਈ ਕਾਫ਼ੀ ਨਹੀਂ ਆਬਕਾਰੀ ਐਕਟ
ਆਬਕਾਰੀ ਵਿਭਾਗ ਸ਼ਰਾਬ ਸਮੱਗਲਰਾਂ ਤੋਂ ਕੋਈ ਸ਼ਰਾਬ ਫੜੇ ਪਰ ਪੁਲਸ ਕੋਲ ਕਾਰਵਾਈ ਲਈ 61/1/14 ਦੇ ਵਧੀਕ ਐਕਟ ਨਹੀਂ। ਇਸ ਐਕਟ ਅਧੀਨ ਮੁਲਜ਼ਮ ਦੀ ਤੁਰੰਤ ਜ਼ਮਾਨਤ ਦੀ ਵਿਵਸਥਾ ਹੈ। ਵੱਡੇ ਤੋਂ ਵੱਡੇ ਮਾਮਲੇ ’ਚ ਇਕ-ਦੋ ਦਿਨ ਬਾਅਦ ਵਿਅਕਤੀ ਬਾਹਰ ਆ ਜਾਂਦਾ ਹੈ। ਜ਼ਮਾਨਤ ਲੈਣ ਉਪਰੰਤ ਮੁਲਜ਼ਮ ’ਤੇ ਕੋਈ ਅਸਰ ਨਹੀਂ ਅਤੇ ਉਹ ਉਥੇ ਕੰਮ ’ਚ ਲੱਗ ਜਾਂਦਾ ਹੈ।

ਲਾਗਤ 40 ਰੁਪਏ ਪ੍ਰਤੀ ਬੋਤਲ, ਵਿਕਰੀ 150 ਤੋਂ 200 ’ਚ
ਸ਼ਰਾਬ ਕਾਰੋਬਾਰ ’ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਨੂੰ ਇਸ ਦੀ ਬੇਸਿਕ ਕੀਮਤ ਸਿਰਫ਼ 40 ਰੁਪਏ ਪ੍ਰਤੀ ਬੋਤਲ ਪੈਂਦੀ, ਹੈ ਜਦੋਂਕਿ ਇਸ ਦੀ ਵਿਕਰੀ ਡੇਢ ਤੋਂ 2 ਸੌ ਰੁਪਏ ਤੱਕ ਦੇ ਕਰੀਬ ਹੁੰਦੀ ਹੈ। ਵੱਡੀ ਗੱਲ ਹੈ ਕਿ ਇਹ ਸ਼ਰਾਬ ਠੇਕੇ ’ਤੇ ਵਿਕਣ ਵਾਲੀ 800 ਰੁਪਏ ਤੱਕ ਦੀ ਸ਼ਰਾਬ ਦੀ ਵਿਕਰੀ ਨੂੰ ਰੋਕਣ ’ਚ ਸਮਰੱਥ ਹੈ।

ਪੜ੍ਹੋ ਇਹ ਵੀ ਖ਼ਬਰ -  ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ

ਕੋਈ ਟ੍ਰੇਂਡਿੰਗ ਅਤੇ ਟ੍ਰੇਨਿੰਗ ਦੀ ਜ਼ਰੂਰਤ ਨਹੀਂ, ਪਹਿਲੇ ਦਿਨ ਤੋਂ ਹੀ ਚੱਲ ਜਾਂਦੈ ਕੰਮ
ਸ਼ਰਾਬ ਦੇ ਕਾਰੋਬਾਰ ਨੂੰ ਇਸ ਲਈ ਵੀ ਲੋਕ ਅਪਣਾ ਲੈਂਦੇ ਹਨ ਕਿ ਇਹ ਪਹਿਲੇ ਦਿਨ ਹੀ ਚੱਲ ਜਾਂਦਾ ਹੈ, ਕਿਉਂਕਿ ਸ਼ਰਾਬ ਬਣਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਟ੍ਰੇਨਿੰਗ ਅਤੇ ਵਪਾਰੀ ਟਰੇਡਿੰਗ ਦੀ ਜ਼ਰੂਰਤ ਨਹੀਂ ਹੁੰਦੀ। 100 ਰੁਪਏ ਦੇ ਸ਼ੀਰਾ ਗੁੜ, ਸੌਂਫ, ਜੀਸਟ ਅਤੇ ਕੁਝ ਫਲਾਂ ਦੇ ਛਿਲਕੇ ਆਦਿ ਦਾ ਘੋਲ ਬਣਾ ਕੇ ਮਿੱਟੀ ਦੇ ਬਰਤਨ ’ਚ ਜ਼ਮੀਨ ’ਚ ਗੱਡ ਦਿੱਤਾ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਉਸੇ ਨੂੰ ਭੱਟੀ ’ਤੇ ਚੜ੍ਹਾ ਕੇ ਇਥਾਇਲ-ਅਲਕੋਹਲ ਤਿਆਰ ਹੁੰਦੇ ਹੀ ਇਸ ਦੀ ਵਿਕਰੀ ਘਰੋਂ ਹੀ ਸ਼ੁਰੂ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵਿਦੇਸ਼ ਜਾਣ ਦੀ ਚਾਹਤ ’ਚ IELTS ਪਾਸ ਕੁੜੀ ਨਾਲ ਕਰਵਾਇਆ ਸੀ ਵਿਆਹ, ਹੁਣ ਗੱਲ ਵੀ ਨੀਂ ਕਰਦੀ (ਵੀਡੀਓ)

ਨੇਤਾਵਾਂ ਦਾ ਜਲਦ ਮਿਲ ਜਾਂਦੈ ਆਸ਼ੀਰਵਾਦ
ਇਸ ਖੇਡ ’ਚ ਧੰਦੇਬਾਜ਼ ਨੂੰ ਜਲਦ ਰਾਜਨੀਤਕ ਆਸ਼ੀਰਵਾਦ ਇਸ ਲਈ ਮਿਲ ਜਾਂਦਾ ਹੈ, ਜਿਸ ਦਾ ਇਲੈਕਸ਼ਨ ’ਚ ਦੁਰਪਯੋਗ ਹੁੰਦਾ ਹੈ। ਉਥੇ ਛਤਰ-ਛਾਇਆ ਤੌਰ ’ਤੇ ਪੁਲਸ ਦੇ ਛੋਟੇ ਕਰਮਚਾਰੀ ਇਨ੍ਹਾਂ ’ਚ ਭਾਗੀਦਾਰ ਬਣ ਜਾਂਦੇ ਹੈ ਪਰ ਆਬਕਾਰੀ ਵਿਭਾਗ ਨੂੰ ਇਹ ਦੋ ਨੰਬਰ ਦੀ ਸ਼ਰਾਬ ਬਹੁਤ ਭਾਰੀ ਪੈਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ 'ਚ ਮੌਜੂਦ ਇਨ੍ਹਾਂ ਚੀਜ਼ਾਂ ਨਾਲ ਆਉਂਦੀ ਹੈ ‘ਗ਼ਰੀਬੀ’ ਅਤੇ ਹੁੰਦੀ ਹੈ ‘ਪੈਸੇ ਦੀ ਘਾਟ’

ਜ਼ਿਆਦਾ ਲਾਲਚ ’ਚ ਵਿਕਣ ਲੱਗਦੈ ਮੈਥਾਇਲ ਅਲਕੋਹਲ
ਘਰੇਲੂ ਸ਼ਰਾਬ ਬਣਾਉਣ ’ਚ ਜਿੱਥੇ ਕਮਾਈ ਤਾਂ ਬਹੁਤ ਹੈ ਪਰ ਇਸ ਨੂੰ ਸਟੋਰ ਕਰਨਾ ਆਸਾਨ ਨਹੀਂ ਹੈ। ਇਸ ਕਾਰਨ ਵੱਡੀ ਗਿਣਤੀ ’ਚ ਲੋਕ ਪਾਣੀ ’ਚ ਸਿੱਧਾ ਮੈਥਾਇਲ ਅਲਕੋਹਲ ਮਿਲਾ ਕੇ ਰਸਤੇ ਚਲਦੇ-ਚਲਦੇ ਨਕਲੀ ਸ਼ਰਾਬ ਤਿਆਰ ਕਰ ਲੈਂਦੇ ਹਨ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਹਰ ਸਾਲ ਇਸ ਪਦਾਰਥ ਤੋਂ ਕਈ ਮੌਤਾਂ ਹੋ ਜਾਂਦੀਆਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਲਈ ਬਣਾਏ ਆਬਕਾਰੀ ਐਕਟ ਦੇ ਨਾਲ-ਨਾਲ ਪ੍ਰਤੀਬੰਧਿਤ ਅਲਕੋਹਲ ਤੋਂ ਬਣੀ ਸ਼ਰਾਬ ’ਤੇ ਅਪਰਾਧਿਕ ਕਾਨੂੰਨਾਂ ਤਹਿਤ ਕਾਰਵਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ 

ਜ਼ਹਿਰੀਲਾ ਮਟੀਰੀਅਲ ਮਿਲਣ ’ਤੇ ਕੀਤਾ ਜਾਵੇਗਾ ਅਪਰਾਧਿਕ ਕੇਸ ਦਰਜ : ਆਈ. ਜੀ. ਪਰਮਾਰ
ਇਸ ਸਬੰਧ ’ਚ ਅੰਮ੍ਰਿਤਸਰ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਹੈ ਕਿ ਜੇਕਰ ਸ਼ਰਾਬ ਦੇ ਸਮੱਗਲਰਾਂ ਵੱਲੋਂ ਬਣਾਈ ਜਾ ਰਹੀ ਨਾਜਾਇਜ਼ ਸ਼ਰਾਬ ਦੇ ਸੈਂਪਲ ’ਚ ਕਿਸੇ ਤਰ੍ਹਾਂ ਦਾ ਜ਼ਹਿਰੀਲਾ ਤੱਤ ਅਤੇ ਮੈਥਾਇਲ ਅਲਕੋਹਲ ਵਰਗਾ ਪਦਾਰਥ ਪਾਇਆ ਜਾਵੇ ਤਾਂ ਪੁਲਸ ਨੂੰ ਹੁਕਮ ਦਿੱਤੇ ਗਏ ਹਨ ਕਿ ਇਨ੍ਹਾਂ ਖ਼ਿਲਾਫ਼ ਉਸੇ ਸੈਕਸ਼ਨ ਅਨੁਸਾਰ ਕੇਸ ਦਰਜ ਕੀਤਾ ਜਾਵੇ, ਜਿੰਨਾ ਇਸ ਦੇ ਪ੍ਰਯੋਗ ’ਤੇ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇਥਾਇਲ ਅਲਕੋਹਲ ਦੇ ਮਟੀਰੀਅਲ ਦੀ ਬਰਾਮਦਗੀ ਹੋਣ ’ਤੇ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜ਼ਹਿਰੀਲੇ ਪਦਾਰਥਾਂ ਦੇ ਮਿਲਣ ’ਤੇ ਧਾਰਾ 307 ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

 

rajwinder kaur

This news is Content Editor rajwinder kaur