ਡਿਊਟੀ ’ਚ ਕੁਤਾਹੀ ਵਰਤਣ ’ਤੇ ਉੱਪ ਮੰਡਲ ਮਹਿਤਾ ਦਾ ਏ. ਜੇ. ਈ. ਬਲਵਿੰਦਰ ਮੁਅੱਤਲ

07/04/2022 1:25:27 PM

ਚੌਂਕ ਮਹਿਤਾ (ਕੈਪਟਨ)- ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਡਿਊਟੀ ਤੋਂ ਕੋਤਾਹੀ ਵਰਤਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਜਾਰੀ ਇਨ੍ਹਾਂ ਨਿਰਦੇਸ਼ਾਂ ’ਤੇ ਅਮਲ ਕਰਦਿਆਂ ਪੀ. ਐੱਸ. ਪੀ. ਸੀ. ਐੱਲ. ਡਵੀਜ਼ਨ ਬਿਆਸ ਦੇ ਐਡੀਸ਼ਨਲ ਐੱਸ. ਈ. ਸੁਰਿੰਦਰਪਾਲ ਸੋਂਧੀ ਨੇ ਉੱਪ ਮੰਡਲ ਮਹਿਤਾ ਦੇ ਏ. ਜੇ. ਈ. ਬਲਵਿੰਦਰ ਕੁਮਾਰ ਪੁੱਤਰ ਸਰਦਾਰੀ ਲਾਲ ਨੂੰ ਡਿਊਟੀ ’ਚ ਕੋਤਾਹੀ ਵਰਤਣ ਕਰ ਕੇ ਨੌਕਰੀ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਕਸਬੇ ’ਚ ਲੱਗੇ ਖਾਲਿਸਤਾਨ ਦੇ ਪੋਸਟਰ, ਫੈਲੀ ਸਨਸਨੀ

ਉਨ੍ਹਾਂ ਆਪਣੇ ਦਫ਼ਤਰੀ ਹੁਕਮਾਂ ’ਚ ਮੁਅੱਤਲ ਕੀਤੇ ਕਰਮਚਾਰੀ ਦਾ ਹੈੱਡਕੁਆਟਰ ਅਗਲੇ ਹੁਕਮਾਂ ਤੱਕ ਭਿੱਖੀਵਿੰਡ ਮੰਡਲ ਫਿਕਸ ਕੀਤਾ ਹੈ, ਜਿੱਥੋਂ ਉਹ ਅਗਲੇਰੇ ਪੱਤਰ ਪ੍ਰਾਪਤ ਕਰ ਸਕੇਗਾ। ਇਸ ਸੰਬੰਧੀ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਬਿਜਲੀ ਮਹਿਕਮੇ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੀ. ਐੱਸ. ਪੀ. ਸੀ. ਐੱਲ. ਜਨਤਕ ਮਹਿਕਮਾ ਹੈ ਤੇ ਇਹ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੰਮ ਲਈ ਦਫ਼ਤਰ ਆਉਣ ਵਾਲੇ ਖਪਤਕਾਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ’ਚ ਸ਼ਰਾਬ ਦੇ ਰੇਟਾਂ ’ਚ ਮੁੜ ਹੋਇਆ ਵਾਧਾ, ਠੇਕਿਆਂ ਦੇ ਬਾਹਰ ਨਵੀਂ ਰੇਟ ਲਿਸਟ ਦੇਖ ਪਿਆਕੜਾਂ ਦੇ ਉੱਡੇ ਹੋਸ਼


rajwinder kaur

Content Editor

Related News