ਅੰਮ੍ਰਿਤਸਰ 'ਚ PNB ਬੈਂਕ ਦਾ ਨੈੱਟ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ, ਕੈਸ਼ ਕਾਊਂਟਰ ਸਣੇ ਬਾਕੀ ਕੰਮ ਵੀ ਠੱਪ

03/27/2023 2:21:46 PM

ਅੰਮ੍ਰਿਤਸਰ (ਅਵਦੇਸ਼)- ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿਖੇ ਪੰਜਾਬ ਨੈਸ਼ਨਲ ਬੈਂਕ 'ਚ ਨੈੱਟ ਬੰਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੈਂਕ 'ਚ ਪੈਸੇ ਲੈਣ-ਦੇਣ ਅਤੇ ਹੋਰ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੈਂਕ ਦਾ ਨੈੱਟ ਲਗਭਗ 1 ਘੰਟੇ ਲਈ ਬੰਦ ਰਿਹਾ, ਜਿਸ ਨਾਲ ਕਾਫ਼ੀ ਲੋਕ ਪ੍ਰੇਸ਼ਾਨ ਹੁੰਦੇ ਨਜ਼ਰ ਆਏ। ਇਸ ਦੌਰਾਨ ਬੈਂਕ 'ਚ ਕੈਸ਼ ਕਾਊਂਟਰ ਸਣੇ ਹੋਰ ਬਾਕੀ ਸਾਰੇ ਕੰਮ ਵੀ ਠੱਪ ਰਹੇ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਦੀ ਸ਼ਰਮਨਾਕ ਕਰਤੂਤ, ਮੋਟਰਸਾਈਕਲ 'ਚੋਂ ਪੈਟਰੋਲ ਕੱਢਦੇ ਹੋਏ ਦੀ ਵੀਡੀਓ ਵਾਇਰਲ

ਇਸ ਬਾਰੇ ਗੱਲ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੀ ਚੀਫ਼ ਮੈਨੇਜਰ ਰੇਣੂ ਅਰੋੜਾ ਨੇ ਦੱਸਿਆ ਕਿ ਇਹ ਸਮੱਸਿਆ ਮੁੱਖ ਦਫ਼ਤਰ ਤੋਂ ਚੱਲ ਰਹੀ ਹੈ, ਇਸ ਸਮੱਸਿਆ ਦਾ ਹੱਲ ਕੁਝ ਸਮੇਂ 'ਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- 14 ਗ੍ਰਾਮ ਹੈਰੋਇਨ ਸਮੇਤ ਇਕ ਕੁੜੀ ਗ੍ਰਿਫ਼ਤਾਰ, ਇਕ ਮੁਲਜ਼ਮ ਦੀ ਭਾਲ ਜਾਰੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan