ਦੁਬਈ ਦੀ ਉਡਾਣ ਨੂੰ ਅੰਮ੍ਰਿਤਸਰ ''ਚ ਨਹੀਂ ਮਿਲੀ ਲੈਂਡਿੰਗ, ਵਾਪਸ ਦਿੱਲੀ ਰਵਾਨਾ

01/17/2020 12:53:19 AM

ਅੰਮ੍ਰਿਤਸਰ, (ਇੰਦਰਜੀਤ)— ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਵੀਰਵਾਰ ਭਾਰੀ ਧੁੰਦ ਕਾਰਣ ਦੁਬਈ ਤੋਂ ਆਉਣ ਵਾਲੀ ਉਡਾਣ ਦਾ ਜਹਾਜ਼ ਲੈਂਡ ਨਹੀਂ ਕਰ ਸਕਿਆ। ਨਤੀਜੇ ਵਜੋਂ ਜਹਾਜ਼ ਨੂੰ ਦਿੱਲੀ ਏਅਰਪੋਰਟ ਵੱਲ ਲੈਂਡਿੰਗ ਲਈ ਭੇਜਣਾ ਪਿਆ।
ਜਾਣਕਾਰੀ ਮੁਤਾਬਕ ਵੀਰਵਾਰ ਦੀ ਸਵੇਰ 9.30 ਵਜੇ ਅੰਮ੍ਰਿਤਸਰ ਆਉਣ ਵਾਲੀ ਸਪਾਈਸ ਜੈੱਟ ਦੀ ਉਡਾਣ ਗਿਣਤੀ ਐੱਸ. ਜੀ. 56 ਦਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਵੱਲ ਆ ਰਿਹਾ ਸੀ ਕਿ ਚਾਲਕ ਦਲ ਨੂੰ ਏਅਰਪੋਰਟ 'ਤੇ ਭਾਰੀ ਧੁੰਦ ਕਾਰਣ ਲੈਂਡਿੰਗ ਦੇ ਸਿਗਨਲ ਨਹੀਂ ਮਿਲ ਸਕੇ, ਜਿਸ ਕਾਰਣ ਜਹਾਜ਼ ਨੂੰ ਦਿੱਲੀ ਏਅਰਪੋਰਟ ਵੱਲ ਰਵਾਨਾ ਕੀਤਾ ਗਿਆ। ਵੀਰਵਾਰ ਦੁਪਹਿਰ ਇਹ ਉਡਾਣ 2.30 ਵਜੇ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈ।
ਦੂਜੇ ਪਾਸੇ ਪਟਨਾ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਏ. ਆਈ. 725 ਦੀ ਉਡਾਣ ਲੇਟ ਰਹੀ। ਇਸ ਤਰ੍ਹਾਂ ਵਿਸਤਾਰਾ ਏਅਰਲਾਈਨ ਦੀ ਦੁਬਈ ਦੀ ਉਡਾਣ ਯੂ. ਕੇ. 976, ਮੁੰਬਈ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਉਡਾਣ ਗਿਣਤੀ ਐੱਸ. ਜੀ. 371, ਦੁਬਈ ਤੋਂ ਆਉਣ ਵਾਲੀ ਵਿਸਤਾਰਾ ਦੀ ਉਡਾਣ ਗਿਣਤੀ ਯੂ. ਕੇ. 691, ਏਅਰ ਇੰਡੀਆ ਦੀ ਦਿੱਲੀ ਦੀ ਉਡਾਣ ਗਿਣਤੀ ਏ. ਆਈ. 117, ਬੇਂਗਲੁਰੂ ਤੋਂ ਆਉਣ ਵਾਲੀ ਇੰਡੀਗੋ ਦੀ ਉਡਾਣ 6. ਈ. 477, ਦਿੱਲੀ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਗਿਣਤੀ ਏ. ਆਈ. 114 ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਰਹੀਆਂ।
 

KamalJeet Singh

This news is Content Editor KamalJeet Singh