DSP ਭਿੱਖੀਵਿੰਡ ਅਤੇ ਥਾਣਾ ਮੁਖੀ ਖੇਮਕਰਨ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ

05/24/2022 6:26:00 PM

ਖੇਮਕਰਨ (ਅਵਤਾਰ, ਗੁਰਮੇਲ, ਸੋਨੀਆ) - ਐੱਸ.ਐੱਸ.ਪੀ. ਤਰਨ ਤਾਰਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸ਼ਹਿਰ ਖੇਮਕਰਨ ਅਤੇ ਲਾਗਲੇ ਪਿੰਡਾਂ ’ਚ ਡੀ.ਐੱਸ.ਪੀ ਭਿੱਖੀਵਿੰਡ ਤਰਸੇਮ ਮਸੀਹ ਅਤੇ ਇੰਸਪੈਕਟਰ ਕੰਵਲਜੀਤ ਰਾਏ ਥਾਣਾ ਮੁਖੀ ਖੇਮਕਰਨ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਡੀ.ਐੱਸ.ਪੀ ਭਿੱਖੀਵਿੰਡ ਤਰਸੇਮ ਮਸੀਹ ਨੇ ਦੱਸਿਆ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਮਨ ਅਤੇ ਕਾਨੂੰਨ ਹਰ ਹੀਲੇ ਕਾਇਮ ਰੱਖਣ ਵਾਸਤੇ ਪੁਲਸ ਪ੍ਰਸ਼ਾਸਨ ਵਚਨਬੱਧ ਹੈ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਰਜੀਤ ਰਾਏ ਨੇ ਦੱਸਿਆ ਕਿ ਨਾਕਾਬੰਦੀ ਕਰਕੇ ਪੁਲਸ ਪੂਰੀ ਤਰ੍ਹਾਂ ਮੁਸ਼ਤੈਦ ਹੈ। ਅੱਜ ਪਿੰਡ ਮਹਿੰਦੀਪੁਰ ਅਤੇ ਖੇਮਕਰਨ ਦੀਆਂ ਵੱਖ-ਵੱਖ ਵਾਰਡਾਂ ’ਚ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੈੜੇ ਅਨਸਰਾਂ ਵਿਰੁੱਧ ਪੁਲਸ ਦਾ ਸਹਿਯੋਗ ਕਰਨ ਤਾਂ ਜੋ ਸਮਾਜ ’ਚ ਨਸ਼ਿਆਂ ਦਾ ਖਾਤਮਾ ਕਰਕੇ ਨਿਰੋਆ ਸਮਾਜ ਸਿਰਜਣ ਵਾਸਤੇ ਆਪਣਾ ਫਰਜ਼ ਪੂਰਾ ਕਰੀਏ। ਇਸ ਮੌਕੇ ਏ.ਐੱਸ.ਆਈ ਸਾਹਬ ਸਿੰਘ, ਅਸ਼ੋਕ ਕੁਮਾਰ, ਬਲਜਿੰਦਰ ਸਿੰਘ, ਕਿਰਨਪਾਲ ਸਿੰਘ, ਹਰਪਾਲ ਸਿੰਘ, ਇੰਦਰਜੀਤ ਸਿੰਘ ਮੁੱਖ ਮੁਨਸ਼ੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ


rajwinder kaur

Content Editor

Related News