ਨਸ਼ਾ ਵੇਚਣ ਤੋਂ ਰੋਕਣ ’ਤੇ ਕੀਤਾ ਤੇਜ਼ਧਾਰ ਦਾਤਰ ਨਾਲ ਵਾਰ, ਹੋਇਆ ਗੰਭੀਰ ਜ਼ਖ਼ਮੀ

07/13/2022 7:37:56 PM

ਝਬਾਲ (ਨਰਿੰਦਰ) - ਨਜ਼ਦੀਕੀ ਪਿੰਡ ਗੱਗੋਬੂਹਾ ਵਿਖੇ ਇਕ ਵਿਅਕਤੀ ਨੂੰ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਆਪਣੇ ਸਾਥੀ ਨਾਲ ਮਿਲਕੇ ਤੇਜ਼ਧਾਰ ਦਾਤਰ ਦਾ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ, ਕਿਉਂਕਿ ਉਸਨੇ ਉਸਨੂੰ ਘਰ ਨੇੜੇ ਨਸ਼ਾ ਵੇਚਣ ਤੋਂ ਰੋਕਿਆ ਸੀ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੱਗੋਬੂਹਾ ਵਾਸੀ ਗੋਲਡੀ ਸਿੰਘ ਪੁੱਤਰ ਜਗੀਰ ਸਿੰਘ ਅਤੇ ਉਸ ਦੀ ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਨੌਜਵਾਨ ਜੋ ਉਨ੍ਹਾਂ ਦੇ ਘਰ ਨੇੜੇ ਆਕੇ ਨਸ਼ਾ ਵੇਚਦਾ ਸੀ ਨੂੰ ਜਦੋਂ ਉਨ੍ਹਾਂ ਆਪਣੇ ਘਰ ਨੇੜੇ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਨੇ ਆਪਣੇ ਇਕ ਸਾਥੀ ਸਮੇਤ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।

ਉਸ ਵਲੋਂ 5 ਦਿਨ ਤੋਂ ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖਾਸਤ ਦਿੱਤੀ ਹੈ ਪ੍ਰੰਤੂ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੋਸ਼ੀ ਅਜੇ ਵੀ ਉਸ ਨੂੰ ਧਮਕੀਆਂ ਦੇ ਰਹੇ ਹਨ। ਇਸ ਸਬੰਧੀ ਜਦੋਂ ਕੇਸ ਨੂੰ ਡੀਲ ਕਰ ਰਹੇ ਸਬ-ਇੰਸਪੈਕਟਰ ਕੇਵਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦਰਖਾਸਤ ਉਸ ਨੂੰ ਮਾਰਕ ਜ਼ਰੂਰ ਹੋਈ ਹੈ ਪ੍ਰੰਤੂ ਉਸ ਦੀ ਪਿਛਲੇ ਕੁਝ ਦਿਨਾਂ ਤੋਂ ਡਿਊਟੀ ਅਦਾਲਤ ਨਾਲ ਸਬੰਧਿਤ ਕੰਮ ’ਤੇ ਲੱਗੀ ਹੋਣ ਕਰਕੇ ਉਹ ਥਾਣੇ ਬੈਠ ਨਹੀਂ ਸਕਿਆ ਪ੍ਰੰਤੂ ਅੱਜ ਵਾਪਸ ਡਿਊਟੀ ’ਤੇ ਆਕੇ ਦੋਸ਼ੀਆਂ ਖਿਲਾਫ ਕੇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

rajwinder kaur

This news is Content Editor rajwinder kaur