ਡਾ. ਸੰਜੀਵ ਖੋਸਲਾ ਨੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਾ ਸੰਭਾਲਿਆ ਅਹੁਦਾ

04/21/2021 5:38:22 PM

ਪਠਾਨਕੋਟ (ਆਦਿੱਤਿਆ, ਰਾਜਨ)-ਅੱਜ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਪੰਜਾਬ ਵਿਜੇ ਕੁਮਾਰ ਜੰਜੂਆ ਆਈ. ਏ. ਐੱਸ. ਨੇ ਇਕ ਹੁਕਮ ਜਾਰੀ ਕਰ ਕੇ ਡਾਕਟਰ ਸੰਜੀਵ ਕੁਮਾਰ ਖੋਸਲਾ ਨੂੰ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ। 1986 ਬੈਚ ਦੇ ਡਾਕਟਰ ਖੋਸਲਾ ਨੇ ਆਪਣੀ ਨਿਯੁਕਤੀ ਤੋਂ ਪਹਿਲਾਂ ਸੰਯੁਕਤ ਡਾਇਰੈਕਟਰ ਦੇ ਅਹੁਦੇ ’ਤੇ ਹੁੰਦੇ ਹੋਏ ਪਸ਼ੂ ਧਨ ਵਿਕਾਸ ਬੋਰਡ ’ਚ ਅਹਿਮ ਕੰਮ ਕਰਦਿਆਂ ਇਸ ਨੂੰ ਸਮੇਂ ਦਾ ਹਾਣੀ ਬਣਾ ਕੇ ਪਸ਼ੂ ਪਾਲਕਾ ਨੂੰ ਸਸਤੇ ਰੇਟ ’ਤੇ ਮਿਆਰੀ ਸੀਮਨ ਮੁਹੱਈਆ ਕਰਵਾਇਆ ।

ਡਾ. ਖੋਸਲਾ ਨੇ ਲਾਈਵ ਸਟਾਕ ਕੰਪਲੈਕਸ ਸੈਕਟਰ 68 ਵਿਖੇ ਹੈੱਡਕੁਆਰਟਰ ’ਤੇ ਅੱਜ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਉਹ ਵਿਭਾਗ ਦੀਆਂ ਨੀਤੀਆਂ ਪਸ਼ੂ ਪਾਲਕਾਂ ਤੱਕ ਪਹੁੰਚਾਉਣ ਲ‌ਈ ਦਿਨ-ਰਾਤ ਇਕ ਕਰਨਗੇ ਤੇ ਵਿਭਾਗ ਵਿਚ ਕੰਮ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ ।

Manoj

This news is Content Editor Manoj