ਡਾਕਟਰ ਰਵੀ ਸਿੰਘ ਨੇ ਵੈਟਨਰੀ ਪੋਲੀ ਕਲੀਨਿਕ  ਵਿਖੇ ਸੰਭਾਲਿਆ ਵੈਟਨਰੀ ਸਰਜਨ ਦਾ ਕਾਰਜ ਭਾਰ

10/15/2020 3:06:51 PM

ਪਠਾਨਕੋਟ (ਅਦਿੱਤਿਆ): ਅੱਜ ਵੈਟਨਰੀ ਪੋਲੀ ਕਲੀਨਿਕ ਪਠਾਨਕੋਟ (ਮਨਵਾਲ) ਵਿਖੇ ਡਾਕਟਰ ਰਵੀ ਸਿੰਘ ਨੇ ਬਤੌਰ ਸਰਜਨ ਦਾ ਚਾਰਜ ਸੰਭਾਲ ਲਿਆ ਹੈ। ਉਹ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਐੱਮ. ਵੀ. ਐੱਸ. ਸੀ ਸਰਜਰੀ ਕਰਕੇ ਆਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪਠਾਨਕੋਟ ਦੇ ਵੈਟਨਰੀ ਪੋਲੀ ਕਲੀਨਿਕ 'ਚ ਕੋਈ ਵੀ ਸਰਜਨ ਨਹੀਂ ਸੀ। 

ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨਮਹੇਸ਼ ਸ਼ਰਮਾ, ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਵਿਭਾਗ ਦੇ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿੰਨਾ ਨੇ ਵੈਟਨਰੀ ਪੋਲੀ ਕਲੀਨਿਕ ਪਠਾਨਕੋਟ 'ਚ ਵੈਟਨਰੀ ਸਰਜਨ ਦੇ ਕਿ ਪਠਾਨਕੋਟ ਅਤੇ ਆਲੇ-ਦੁਆਲੇ ਦੇ ਪਸ਼ੂ ਪਾਲਕਾਂ, ਕੁੱਤਿਆ ਦੇ ਮਾਲਕਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ। ਇਸ ਮੌਕੇ 'ਤੇ ਸਰਜਨ ਡਾਕਟਰ ਰਵੀ ਸਿੰਘ ਨੇ ਕਿਹਾ ਕਿ ਹੁਣ ਪਾਲਮਪੁਰ ਜਾਂ ਗੁਰਦਾਸਪੁਰ ਜਾਣ ਦੀ ਬਜਾਏ ਪਠਾਨਕੋਟ ਵੈਟਨਰੀ ਪੋਲੀ ਕਲੀਨਿਕ ਵਿਖੇ ਹੀ ਅਲਟਰਾ ਸਾਊਂਡ, ਆਰਥੋਪੈਡਿਕ, ਸਾਫਤ ਟਿਸੂ ਸਰਜਰੀ ਅਤੇ ਹੋਰ ਸਹੂਲਤਾ ਉਹ ਵੈਟਨਰੀ ਪੋਲੀ ਕਲੀਨਿਕ 'ਚ ਦਿਨ ਰਾਤ ਪਸੂ ਪਾਲਕਾ ਅਤੇ ਕੁੱਤੇ ਪਾਲਣ ਦੇ ਸੌਕੀਨ ਲੋਕਾਂ ਨੂੰ ਦੇ ਕੇ ਪਸੂ ਪਾਲਣ ਵਿਭਾਗ ਪੰਜਾਬ ਦਾ ਨਾਂ ਰੌਸ਼ਨ ਕਰਨਗੇ।


Baljeet Kaur

Content Editor

Related News