CHC ਘਰਿਆਲਾ ਦੇ ਡਾਕਟਰ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਸਟਾਫ ਮੈਂਬਰ ਦੇ ਕੀਤੇ ਟੈਸਟ

07/19/2020 3:42:10 PM

ਵਲਟੋਹਾ (ਬਲਜੀਤ ਸਿੰਘ) - ਸੀ.ਐੱਚ.ਸੀ. ਘਰਿਆਲਾ ਵਿਖੇ ਤਾਇਨਾਤ ਡਾਕਟਰ ਰਾਜਬੀਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਡਾ. ਰਾਜਬੀਰ ਸਿੰਘ ਨੂੰ ਤਰਨਤਾਰਨ ਦੇ ਆਈਸੋਲੇਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਡਾ. ਰਾਜਬੀਰ ਸਿੰਘ ਦੇ ਸੰਪਰਕ ਵਿਚ ਆਏ 6 ਮੈਡੀਕਲ ਅਫ਼ਸਰ ਸਣੇ ਸੀਨੀਅਰ ਮੈਡੀਕਲ ਅਫ਼ਸਰ ਅਤੇ 25 ਪੈਰਾ ਮੈਡੀਕਲ ਸਟਾਫ ਕੁੱਲ 31 ਸਟਾਫ ਮੈਂਬਰਾਂ ਦਾ ਕੋਵਿਡ-19 ਟੈਸਟ ਸੀ.ਐੱਚ.ਸੀ.ਘਰਿਆਲਾ ਵਿਖੇ ਕੀਤਾ ਗਿਆ। 

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀ. ਐਸੀ. ਘਰਿਆਲਾ ਦੇ ਐੱਸ. ਐੱਮ. ਓ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਇਸ ਤੋਂ ਇਲਾਵਾ ਅਤੇ ਕੋਰਨਟਾਈਨ ਸੈਂਟਰ ਵਲਟੋਹਾ ਵਿਚ ਬਾਹਰੋ ਆਏ 22 ਵਿਅਕਤੀਆਂ ਦੇ ਵੀ ਸੀ.ਐੱਚ.ਸੀ. ਘਰਿਆਲਾ ਵਿਖੇ ਟੈਸਟ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੀ. ਐੱਚ. ਸੀ. ਹਸਪਤਾਲ ਘਰਿਆਲਾ ਸ਼ਨੀਵਾਰ ਅਤੇ ਐਤਵਾਰ ਦੋ ਦਿਨਾਂ ਲਈ ਬੰਦ ਕੀਤਾ ਗਿਆ ਹੈ। ਸਟਾਫ ਦੀਆਂ ਰਿਪੋਰਟ ਆਉਣ ਤੋਂ ਬਾਅਦ ਹੀ ਹਸਪਤਾਲ ਖੋਲ੍ਹਿਆ ਜਾਵੇਗਾ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਇਸ ਉਪਰੰਤ ਐੱਸ. ਐੱਮ. ਓ. ਡਾਕਟਰ ਰਾਏ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵਿਅਕਤੀ ਦੋ ਦਿਨ ਪਹਿਲਾਂ ਹਸਪਤਾਲ ਵਿੱਚੋਂ ਦਵਾਈ ਲੈ ਕੇ ਗਏ ਹਨ। ਉਹ ਲੋਕ ਆ ਕੇ ਆਪਣੇ ਟੈਸਟ ਕਰਵਾ ਸਕਦੇ ਹਨ, ਜੋ ਬਿਲਕੁੱਲ ਫਰੀ ਹਨ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਲੋਕ ਘਰਾਂ ਤੋਂ ਬਾਹਰ ਮਾਸਕ ਪਾ ਕੇ ਨਿਕਲਣ ਅਤੇ ਆਪਣੇ ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ ਧੋਂਦੇ ਰਹਿਣਾ ਚਾਹੀਦਾ ਹੈ। ਇਸ ਭਿਆਨਕ ਮਹਾਮਾਰੀ ਤੋਂ ਬਚਿਆ, ਜੇ ਕਿਸੇ ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਕੋਰੋਨਾ ਸਬੰਧੀ ਲੱਛਣ ਜਿਵੇਂ ਬੁਖਾਰ, ਖੰਘ, ਸਾਹ ਦੀ ਤਕਲੀਫ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾ ਕੇ ਚੈੱਕ ਅੱਪ ਕਰਾਉਣ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ


rajwinder kaur

Content Editor

Related News