ਜ਼ਿਲਾ ਪੁਲਸ ਨੇ 4 ਹੋਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ

01/28/2020 9:12:42 PM

ਤਰਨਤਾਰਨ,(ਬਲਵਿੰਦਰ ਕੌਰ, ਰਮਨ, ਰਾਜੂ)- ਐੱਸ. ਐੱਸ. ਪੀ. ਧਰੁਵ ਦਹੀਆ ਸਾਹਿਬ ਤਰਨਤਾਰਨ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਜਗਜੀਤ ਸਿੰਘ ਵਾਲੀਆ ਐੱਸ. ਪੀ. ਡੀ. ਤਰਨਤਾਰਨ ਦੀ ਨਿਗਰਾਨੀ ਹੇਠ ਜ਼ਿਲਾ ਤਰਨਤਾਰਨ ਪੁਲਸ ਵਲੋਂ ਨਸ਼ੇ ’ਤੇ ਕਾਬੂ ਪਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲਾ ਤਰਨਤਾਰਨ ਪੁਲਸ ਵਲੋਂ ਲਗਾਤਾਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਸ਼ੇ ਨੂੰ ਕਾਬੂ ਕਰਨ ਲਈ ਹੁਣ ਤੱਕ 33 ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਦੀ ਜਾਇਦਾਦ ਦੀ ਕੁੱਲ ਕੀਮਤ 37 ਕਰੋਡ਼, 1 ਲੱਖ, 16 ਹਜ਼ਾਰ 923 ਰੁਪਏ ਹੈ। ਇਸੇ ਤਰ੍ਹਾਂ ਅੱਜ ਮਿਤੀ 28 ਜਨਵਰੀ 2020 ਨੂੰ ਜ਼ਿਲਾ ਤਰਨਤਾਰਨ ਦੀ ਪੁਲਸ ਵਲੋਂ ਕੁੱਲ 4 ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ। ਥਾਣਾ ਸਰਹਾਲੀ ਦੀ ਹੱਦ ’ਚ ਪੈਂਦੇ ਜਗਦੇਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸੇਰੋਂ ਥਾਣਾ ਸਰਹਾਲੀ ਖਿਲਾਫ ਮੁਕੱਦਮਾ ਨੰਬਰ 28 ਮਿਤੀ 21 ਮਾਰਚ 2017 ਜੁਰਮ 21/61/85 ਐੱਨ. ਡੀ. ਪੀ. ਐੱਸ. ਐਕਟ ਪੀ. ਐੱਸ. ਥਾਣਾ ਸਦਰ ਤਰਨਤਾਰਨ, ਜਿਸ ’ਚ ਕੁੱਲ ਰਿਕਵਰੀ 250 ਗ੍ਰਾਮ ਹੈਰੋਇਨ ਦਰਜ ਰਜਿਸਟਰ ਹੋਇਆ ਸੀ, ਇਸ ਦੀ ਕੁੱਲ 95 ਕਨਾਲ, 14 ਮਰਲੇ ਜ਼ਮੀਨ ਅਤੇ 2 ਘਰ, 1 ਪੈਲੇਸ ਖਹਿਰਾ ਫਾਰਮ ਹਾਊਸ, 1 ਫਾਰਚੂਨਰ ਕਾਰ ਨੂੰ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 10 ਕਰੋਡ਼, 58 ਲੱਖ 76 ਹਜ਼ਾਰ 392 ਰੁਪਏ ਬਣਦੀ ਹੈ।

ਪੁਲਸ ਨੇ ਅਵਤਾਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਸੇਰੋਂ ਥਾਣਾ ਸਰਹਾਲੀ ਖਿਲਾਫ ਮੁਕੱਦਮਾ ਨੰਬਰ 9 ਮਿਤੀ 22 ਜਨਵਰੀ 18 ਜੁਰਮ 21/25/29/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਰਹਾਲੀ, ਜਿਸ ’ਚ ਕੁੱਲ ਰਿਕਵਰੀ 500 ਗ੍ਰਾਮ ਹੈਰੋਇਨ ਦਰਜ ਰਜਿਸਟਰ ਹੋਇਆ ਸੀ, ਇਸ ਦੀ 56 ਕਨਾਲ, 11 ਮਰਲੇ ਜ਼ਮੀਨ, 1 ਫਾਰਚੂਨਰ ਕਾਰ, 1 ਸਕਾਰਪੀਓ ਕਾਰ ਅਤੇ 1 ਹੀਰੋ ਹਾਂਡਾ ਮੋਟਰਸਾਈਕਲ ਏਜੰਸੀ ਨੂੰ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 1 ਕਰੋਡ਼, 53 ਲੱਖ 57 ਹਜ਼ਾਰ 530 ਰੁਪਏ ਬਣਦੀ ਹੈ। ਇਸੇ ਤਰ੍ਹਾਂ ਪੁਲਸ ਸਤਨਾਮ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਮਰਹਾਣਾ ਥਾਣਾ ਚੋਹਲਾ ਸਾਹਿਬ ਖਿਲਾਫ ਮੁਕੱਦਮਾ ਨੰਬਰ 111 ਮਿਤੀ 21 ਅਕਤੂਬਰ 19 ਜੁਰਮ 21/25/29/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਐੱਸ. ਟੀ. ਐੱਫ. ਅੰਮ੍ਰਿਤਸਰ ਜਿਸ ’ਚ ਕੁੱਲ ਰਿਕਵਰੀ 9 ਕਿਲੋ ਹੈਰੋਇਨ ਦਰਜ ਰਜਿਸਟਰ ਹੋਇਆ ਸੀ, ਇਸ ਦੀ 47 ਕਨਾਲ, 6 ਮਰਲੇ ਜ਼ਮੀਨ ਅਤੇ ਇਕ ਰਿਹਾਇਸ਼ੀ ਘਰ ਨੂੰ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 2 ਕਰੋਡ਼, 41 ਲੱਖ 20 ਹਜ਼ਾਰ 750 ਰੁਪਏ ਬਣਦੀ ਹੈ।

ਇਸੇ ਤਰ੍ਹਾਂ ਗੁਰਵੇਲ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਤੁੰਗ ਥਾਣਾ ਹਰੀਕੇ ਖਿਲਾਫ ਮੁਕੱਦਮਾ ਨੰਬਰ 86 ਮਿਤੀ 26 ਜੂਨ 15 ਜੁਰਮ 21/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਹਰੀਕੇ, ਜਿਸ ’ਚ ਕੁੱਲ ਰਿਕਵਰੀ 150 ਗ੍ਰਾਮ ਨਸ਼ੇ ਵਾਲੇ ਪਾਊਡਰ ਦਰਜ ਰਜਿਸਟਰ ਹੋਇਆ ਸੀ, ਇਸ ਦੇ 2 ਰਿਹਾਇਸ਼ੀ ਘਰ, 1 ਇਨੋਵਾ ਕਾਰ ਅਤੇ ਇਕ ਟਰੱਕ ਨੂੰ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 60 ਲੱਖ 14 ਹਜ਼ਾਰ 16 ਰੁਪਏ ਬਣਦੀ ਹੈ। ਜ਼ਿਲਾ ਤਰਨਤਾਰਨ ਪੁਲਸ ਵਲੋਂ ਮਿਤੀ 28 ਜਨਵਰੀ 2020 ਨੂੰ 4 ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਜਿਨ੍ਹਾਂ ਦੀ ਕੁੱਲ ਕੀਮਤ 15 ਕਰੋਡ਼, 13 ਲੱਖ, 68 ਹਜ਼ਾਰ, 688 ਰੁਪਏ ਹੈ। ਨਸ਼ੇ ਨੂੰ ਠੱਲ ਪਾਉਣ ਲਈ ਜ਼ਿਲਾ ਤਰਨਤਾਰਨ ਪੁਲਸ ਵਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਨਸ਼ਾ ਜਡ਼੍ਹੋਂ ਖਤਮ ਕੀਤਾ ਜਾ ਸਕੇ। ਹੁਣ ਤੱਕ ਕੁੱਲ 33 ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ, ਜਿਸ ਦੀ ਕੁੱਲ ਕੀਮਤ 37 ਕਰੋਡ਼, 1 ਲੱਖ, 16 ਹਜ਼ਾਰ 923 ਰੁਪਏ ਹੈ।

Bharat Thapa

This news is Content Editor Bharat Thapa