ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਫ਼ਤਰ ਦਾ ਜੂਨੀਅਰ ਸਹਾਇਕ ਮੁਅੱਤਲ

07/09/2020 2:21:13 AM

ਬਟਾਲਾ,(ਮਠਾਰੂ)- ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੁਰਜੀਤ ਪਾਲ ਨੇ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਦਵਿੰਦਰ ਸਿੰਘ ਪੁੱਤਰ ਦੇਸਰਾਜ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਤਰਸ ਦੇ ਆਧਾਰ 'ਤੇ ਚੌਂਕੀਦਾਰ ਦੀ ਪੋਸਟ ਲਈ ਆਏ ਨਿਯੁਕਤੀ ਪ੍ਰਵਾਨਗੀ ਪੱਤਰ ਨੂੰ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਗੁਰਦਾਸਪੁਰ ਵਿਖੇ ਤਾਇਨਾਤ ਨਰਿੰਦਰ ਕੁਮਾਰ ਜੂਨੀਅਰ ਸਹਾਇਕ ਵੱਲੋਂ ਨਹੀ ਦਿੱਤਾ ਗਿਆ, ਜਦਕਿ ਤਰਸ ਦੇ ਆਧਾਰ 'ਤੇ ਇਕ ਹੋਰ ਪ੍ਰਾਰਥੀ ਵਿਲਾਸ ਪੁੱਤਰ ਹਜ਼ਾਰਾ ਸਿੰਘ ਨੂੰ ਨਿਯੁਕਤੀ ਪੱਤਰ ਮੁਹੱਈਆ ਕਰਵਾਇਆ ਗਿਆ ਹੈ।
ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਕਿ ਮਾਮਲੇ 'ਚ ਪਾਇਆ ਗਿਆ ਹੈ ਕਿ ਪ੍ਰਾਰਥੀ ਨੂੰ ਬਤੌਰ ਚੌਂਕੀਦਾਰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤਾ ਗਿਆ ਅਤੇ ਪੈਂਡਿੰਗ ਕੇਸ ਸਬੰਧੀ ਲਿਖਾ ਪੜੀ ਨਹੀਂ ਕੀਤੀ ਗਈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਰਮਚਾਰੀ ਵੱਲੋਂ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਪੱਤਰ ਜਾਰੀ ਕਰ ਕੇ ਨਰਿੰਦਰ ਕੁਮਾਰ ਜੂਨੀਅਰ ਸਹਾਇਕ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਐ. ਸੀ.) ਗੁਰਦਾਸਪੁਰ ਨੂੰ ਤੱਤਕਾਲ ਸਮੇਂ ਤੋਂ ਮੁਅੱਤਲ ਕੀਤਾ ਗਿਆ ਹੈ ਅਤੇ ਇਸ ਸਮੇਂ ਦੌਰਾਨ ਕਰਮਚਾਰੀ ਦਾ ਹੈੱਡਕੁਆਰਟਰ ਜ਼ਿਲਾ ਸਿੱਖਿਆ ਅਫ਼ਸਰ (ਸੈ. ਸਿ) ਤਰਨ-ਤਾਰਨ ਪੱਕਾ ਕਰਦਿਆਂ ਇਸ ਪੱਤਰ ਦੀਆ ਕਾਪੀਆਂ ਸਬੰਧਤ ਧਿਰਾਂ ਨੂੰ ਭੇਜ ਦਿੱਤੀਆਂ ਹਨ।


Deepak Kumar

Content Editor

Related News