ਦੀਨਾਨਗਰ ਦੇ ਸਰਕਾਰੀ ਦਫਤਰਾਂ ''ਚ SDM ਨੇ ਮਾਰਿਆ ਅਚਨਚੇਤ ਛਾਪਾ

08/20/2019 2:56:50 PM

ਦੀਨਾਨਗਰ (ਦੀਪਕ) - ਪੰਜਾਬ ਸਰਕਾਰ ਅਤੇ ਡੀ.ਸੀ. ਗੁਰਦਾਸਪੁਰ ਦੀਆਂ ਹਦਾਇਤਾਂ 'ਤੇ ਸਰਕਾਰੀ ਦਫਤਰਾਂ ਅੰਦਰ ਲੋਕਾਂ ਨੂੰ ਸਮਾਂਬੱਧ ਤੇ ਸੁਚਾਰੂ ਢੰਗ ਨਾਲ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਨਾਲ ਸਰਕਾਰੀ ਦਫਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਐੱਸ.ਡੀ.ਐੱਮ. ਰਮਨ ਕੋਸ਼ੜ ਵਲੋਂ ਅੱਜ ਬਲਾਕ ਦੀਨਾਨਗਰ ਦੇ ਸ਼ਹਿਰ ਦੇ ਦਫਤਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ 16 ਕਰਮਚਾਰੀ ਗੈਰਹਾਜ਼ਰ ਪਾਏ ਗਏ। ਜਾਣਕਾਰੀ ਅਨੁਸਾਰ ਐੱਸ.ਡੀ.ਐੱਮ ਵਲੋਂ ਸਵੇਰੇ 9:10 ਵਜੇ ਤੋਂ ਲੈ ਠੀਕ 9.40 ਤੱਕ ਮਾਰਕੀਟ ਕਮੇਟੀ, ਵਾਟਰ ਸੀਵਰੇਜ਼ ਵਿਭਾਗ, ਐਗਰੀਕਲਚਰ ਦਫਤਰ, ਵੈਟਨਰੀ ਹਸਪਤਾਲ ਅਤੇ ਫੋਰਸਟ ਵਿਭਾਗ ਸਣੇ ਵੱਖ-ਵੱਖ ਸਰਕਾਰੀ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕਈ ਕਰਮਚਾਰੀ ਗੈਰਹਾਜ਼ਰ ਸਨ। ਐੱਸ.ਡੀ.ਐੱਮ. ਨੇ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਕਰਨ ਲਈ ਡੀ.ਸੀ. ਗੁਰਦਾਸਪੂਰ ਨੂੰ ਹੁਕਮ ਦੇ ਦਿੱਤੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ.ਡੀ.ਐੱਮ. ਰਮਨ ਕੋਸ਼ੜ ਨੇ ਦੱਸਿਆ ਕਿ ਡੀ.ਸੀ. ਦੇ ਹੁਕਮਾਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਕਰਮਚਾਰੀ ਗੈਰਹਾਜ਼ਰ ਪਾਏ ਜਾਣ ਕਾਰਨ ਹੁਣ ਸਮੇਂ-ਸਮੇਂ 'ਤੇ ਅਜਿਹੀਆਂ ਛਾਪੇਮਾਰੀਆਂ ਮੁੜ ਤੋਂ ਕੀਤੀਆਂ ਜਾਣਗੀਆਂ। ਛਾਪੇਮਾਰੀ ਦੌਰਾਨ ਗੈਰ ਹਾਜ਼ਰ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਦਫਤਰਾਂ 'ਚ ਲੇਟ ਲਤੀਫੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

rajwinder kaur

This news is Content Editor rajwinder kaur