ਚੇਤਰ ਦੇ ਦੂਜੇ ਨਵਰਾਤਰੇ ''ਤੇ ਲੱਗੀਆਂ ਮੰਦਿਰਾਂ ''ਚ ਭਗਤਾਂ ਦੀਆਂ ਰੌਣਕਾਂ

04/04/2022 12:16:24 AM

ਅੰਮ੍ਰਿਤਸਰ (ਸਰਬਜੀਤ) -ਚੇਤਰ ਦੇ ਦੂਸਰੇ ਨਵਰਾਤਰੇ ’ਤੇ ਸ਼ਰਧਾਲੂਆਂ ਵੱਲੋਂ ਮੰਦਿਰਾਂ ਵਿਚ ਜਾ ਕੇ ਜਿਥੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਉੱਥੇ ਹੀ ਦੁਰਗਾ ਸਤੁਤੀ ਦੇ ਪਾਠ ਵੀ ਕੀਤੇ। ਇਸੇ ਦੌਰਾਨ ਅੱਜ ਚੌਕ ਫੁੱਲਾਂਵਾਲਾ ਜੜਾਊ ਗਲੀ ਸਥਿਤ ਮੰਦਿਰ ਮਾਤਾ ਵੈਸ਼ਨੋ ਦਰਬਾਰ ਵਿਚ ਪਰਵੀਨ ਭੈਣ ਜੀ ਦੀ ਅਗਵਾਈ ਹੇਠ ਆਏ ਸ਼ਰਧਾਲੂਆਂ ਵਲੋਂ ਮਹਾਮਾਈ ਦਾ ਗੁਣਗਾਣ ਕੀਤਾ ਗਿਆ।

ਇਹ ਵੀ ਪੜ੍ਹੋ : ਇਮਰਾਨ ਖਾਨ ਨਹੀਂ ਰਹੇ ਪਾਕਿ ਦੇ 'ਕਪਤਾਨ', ਖੁੱਸਿਆ PM ਦਾ ਅਹੁਦਾ

ਉਨ੍ਹਾਂ ਦੱਸਿਆ ਕਿ ਪਹਿਲੇ ਨਵਰਾਤਰੇ ਤੋਂ ਲੈ ਕੇ ਅਸ਼ਟਮੀ ਤਕ ਮਾਂ ਦਾ ਗੁਣਗਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਸਿੱਧਪੀਠ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਜਿੱਥੇ ਸਵੇਰੇ ਸ਼ਰਧਾਲੂਆਂ ਵੱਲੋਂ ਦੁਰਗਾ ਸਤੁਤੀ ਦੇ ਪਾਠ ਕੀਤੇ ਗਏ, ਉੱਥੇ ਹੀ ਸ਼ਾਮ ਨੂੰ ਮੰਦਿਰ ਦੇ ਵਿਹੜੇ ਵਿਚ ਪ੍ਰਸਿੱਧ ਭਜਨ ਗਾਇਕ ਅਤੁਲ ਦਰਸ਼ੀ ਵੱਲੋਂ ਮਹਾਮਾਈ ਦਾ ਗੁਣਗਾਨ ਕਰ ਕੇ ਆਈ ਸੰਗਤ ਦਾ ਸਮਾਂ ਬੰਨ੍ਹਿਆ। ਇਸ ਦੌਰਾਨ ਵਿਜੇ ਕੁਮਾਰ ਸ਼ਰਮਾ, ਮਹੰਤ ਦੇਵੀਦਾਸ, ਯਸ਼ਰਾਜ ਜੋਸ਼ੀ, ਸੁਭਾਸ਼ ਭਾਰਦਵਾਜ, ਮਹੰਤ ਬਿੱਲਾ ਜੀ, ਕਾਕਾ ਬਾਊ ਅਤੇ ਹੋਰ ਟਰੱਸਟੀਆਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

ਇਸ ਤੋਂ ਇਲਾਵਾ ਮੰਦਿਰ ਮਾਤਾ ਲੌਂਗਾਂ ਵਾਲੀ ਟਾਊਨ ਹਾਲ ਵਿਖੇ ਮਹੰਤ ਦਿਵੰਬਰ ਮੁਨੀ ਦੀ ਰਹਿਨਮਾਈ ਹੇਠ ਦੁਰਗਾ ਸਤੁਤੀ ਦੇ ਪਾਠ ਕੀਤੇ ਗਏ। ਮਹੰਤ ਦਿਵੰਬਰ ਮੁਨੀ ਜੀ ਨੇ ਦੱਸਿਆ ਕਿ ਚੇਤਰ ਦੇ ਨਵਰਾਤਰਿਆਂ ਵਿਚ ਮੰਦਿਰ ਵਿਚ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਸ੍ਰੀ ਦੁਰਗਾ ਸਤੁਤੀ ਦੇ ਪਾਠ ਕੀਤੇ ਜਾ ਰਹੇ ਹਨ । ਉਨ੍ਹਾਂ ਮਹਾਮਾਈ ਦੇ ਭਗਤਾਂ ਨੂੰ ਇਸ ਸਮਾਰੋਹ ਵਿੱਚ ਹਾਜ਼ਰੀ ਲਗਵਾਉਣ ਦੀ ਅਪੀਲ ਵੀ ਕੀਤੀ। ਇਸੇ ਤਰ੍ਹਾਂ ਟੁੰਡਾ ਤਲਾਬ ਸਥਿਤ ਸ੍ਰੀ ਰਾਮ ਦਰਬਾਰ ਵਿਚ ਮੁੱਖ ਸੇਵਾਦਾਰ ਭਗਤ ਸਤਨਾਮ ਢੀਂਗਰਾ ਦੀ ਰਹਿਨਮਾਈ ਹੇਠ ਮਾਂ ਦੀ ਅਖੰਡ ਜੋਤ ਜਗਾ ਕੇ ਗੁਪਤ ਨਵਰਾਤਰੇ ਰੱਖੇ ਗਏ। ਉਨ੍ਹਾਂ ਦੱਸਿਆ ਕਿ ਇਸ ਵਾਰ ਦਰਬਾਰ ਵਿਚ ਮਹਾਂਮਾਈ ਦੇ ਗੁਪਤ ਨਵਰਾਤਰੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਆਪਣੀ ਸਮਰੱਥਾ ਦੌਰਾਨ ਸਵੇਰੇ ਸ਼ਾਮ ਆ ਕੇ ਮਹਾਂਮਾਈ ਦੀ ਹਾਜ਼ਰੀ ਭਰ ਰਹੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਯੁੱਧ ਅਪਰਾਧਾਂ ਦੇ ਮਿਲੇ ਸਬੂਤ, ਬ੍ਰਿਟੇਨ ਨੇ ਕੀਤੀ ਨਿੰਦਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar