ਸਿਰ ’ਤੇ ਮੰਡਰਾ ਰਹੇ ਮੌਤ ਦੇ ਸਾਏ ਦੇ ਬਾਵਜੂਦ ਬੁਲੰਦ ਨੇ ਚੋਰਾਂ ਦੇ ਹੌਂਸਲੇ

04/06/2020 7:10:34 PM

ਗੁਰਦਾਸਪੁਰ, (ਹਰਮਨ, ਵਿਨੋਦ)- ਕੋਰੋਨਾ ਵਾਇਰਸ ਕਾਰਣ ਲੋਕਾਂ ਦੇ ਸਿਰ 'ਤੇ ਮੰਡਰਾ ਰਹੇ ਮੌਤ ਦੇ ਸਾਏ ਦੇ ਬਾਵਜੂਦ ਚੋਰਾਂ ਦੇ ਹੌਂਸਲੇ ਬੁਲੰਦ ਹਨ, ਜਿਸ ਤਹਿਤ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸ਼ਹਿਰ ਦੇ ਬਟਾਲਾ ਰੋਡ 'ਤੇ ਗਊਸ਼ਾਲਾ ਅਤੇ ਸ਼ਮਸ਼ਾਨਘਾਟ ਦੀਆਂ ਤਿੰਨ ਗੋਲਕਾਂ ਤੋੜ ਕੇ ਚੋਰੀ ਕੀਤੀ ਹੈ।ਇਸ ਸਬੰਧੀ ਇਨ੍ਹਾਂ ਦੋਵਾਂ ਥਾਵਾਂ ਦੇ ਸੇਵਾਦਾਰ ਰਾਜ ਕੁਮਾਰ, ਸੰਜੀਵ ਅਬਰੋਲ ਲੱਕੀ, ਭੰਡਾਰੀ ਨੇ ਦੱਸਿਆ ਕਿ ਬਟਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਚ 2 ਗੋਲਕਾਂ ਹਨ ਜਦੋਂ ਕਿ ਨਾਲ ਲੱਗਦੇ ਗਊਸ਼ਾਲਾ ਵਿਚ ਇਕ ਗੋਲਕ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ 8.30 ਵਜੇ ਦੇ ਕਰੀਬ ਇਨ੍ਹਾਂ ਦੋਵਾਂ ਥਾਵਾਂ ਨੂੰ ਬੰਦ ਕਰ ਕੇ ਗਏ ਸਨ ਪਰ ਅੱਜ ਜਦੋਂ ਸਵੇਰੇ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਚੋਰਾਂ ਨੇ ਤਿੰਨਾਂ ਗੋਲਕਾਂ ਨੂੰ ਤੋੜ ਕੇ ਚੋਰੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਤਿੰਨਾਂ ਗੋਲਕਾਂ ਵਿਚ ਕਰੀਬ 10 ਹਜ਼ਾਰ ਰੁਪਏ ਹੋਣ ਦਾ ਅੰਦਾਜ਼ਾ ਹੈ। ਇਸ ਸਬੰਧ ਵਿਚ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।ਇਸ ਸਬੰਧੀ ਜਦ ਪੁਲਸ ਸਟੇਸ਼ਨ ਸਿਟੀ ਦੇ ਇੰਚਾਰਜ ਜਬਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੋਰੀ ਸਬੰਧੀ ਸ਼ੱਕੀ 3-4 ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ, ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।


Bharat Thapa

Content Editor

Related News