ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਬੋਲੇ- 'ਕੋਹਿਨੂਰ ਹੀਰੇ ਦੇ ਮਾਲਕ ਅਸੀਂ, ਬ੍ਰਿਟੇਨ ਸਿਰਫ਼ ਰਖਵਾਲਾ'

04/22/2023 4:04:09 PM

ਅੰਮ੍ਰਿਤਸਰ- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦੀ ਮੌਤ ਤੋਂ ਬਾਅਦ ਚਰਚਾ 'ਚ ਰਿਹਾ ਕੋਹਿਨੂਰ ਹੀਰਾ ਪ੍ਰਿੰਸ ਚਾਰਲਸ ਦੀ ਪਤਨੀ ਡਚੇਸ ਆਫ਼ ਕਾਰਨਵਾਲ ਕੈਮਿਲਾ ਪਾਰਕਰ ਬਾਊਲਜ਼ ਦੀ 6 ਮਈ ਨੂੰ ਹੋਈ ਤਾਜਪੋਸ਼ੀ ਦੇ ਸੰਦਰਭ 'ਚ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਨਵੀਂ ਮਹਾਰਾਣੀ ਨੂੰ ਹੀਰੇ ਜੜੇ ਤਾਜ ਪਹਿਨਣ 'ਤੇ ਸ਼ੇਰ- ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜਾਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਬ੍ਰਿਟਿਸ਼ ਮੀਡੀਆ ਨੂੰ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਕੋਹਿਨੂਰ ਹੀਰੇ ਦੇ ਅਸਲ ਮਾਲਕ ਅਸੀਂ ਹਾਂ ਅਤੇ ਬ੍ਰਿਟੇਨ ਸਿਰਫ਼ ਰਖਵਾਲਾ ਹੈ।

ਇਹ ਵੀ ਪੜ੍ਹੋ- SGPC ਦਾ ਵੱਡਾ ਫ਼ੈਸਲਾ, ਸੰਗਤ ਨੂੰ ਰਹਿਤ ਮਰਿਆਦਾ ਦੀ ਜਾਣਕਾਰੀ ਦੇਣ ਲਈ ਚੁੱਕਣ ਜਾ ਰਹੀ ਇਹ ਕਦਮ

ਆਪਣੇ ਆਪ ਨੂੰ ਮਹਾਰਾਜੇ ਦੇ ਅਸਲੀ ਵਾਰਸ ਅਖਵਾਉਣ ਵਾਲੇ ਇਸ ਮੁੱਦੇ 'ਤੇ ਲੜ ਰਹੇ ਹਨ। ਐਡਵੋਕੇਟ ਸੰਦੀਪ ਅਤੇ ਡਾ: ਜਸਵਿੰਦਰ ਨੇ ਦੱਸਿਆ ਕਿ ਹੀਰੇ ਦਾ ਅਸਲ ਮਾਲਕ ਉਨ੍ਹਾਂ ਦਾ ਪਰਿਵਾਰ ਹੈ। ਕੋਹਿਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਦੁਆਰਾ ਮਹਾਰਾਣੀ ਨੂੰ ਭੇਟ ਨਹੀਂ ਕੀਤਾ ਗਿਆ ਸੀ, ਸਗੋਂ ਖੋਹ ਲਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਮਹਾਰਾਜ ਦਲੀਪ ਸਿੰਘ ਆਪਣੇ ਆਖਰੀ ਸਮੇਂ ਬਿਸਤਰ 'ਤੇ ਸਨ ਤਾਂ ਉਨ੍ਹਾਂ ਨੇ ਕੋਹਿਨੂਰ ਹੀਰਾ ਜਗਨਨਾਥ ਪੁਰੀ ਨੂੰ ਸਮਰਪਿਤ ਕੀਤਾ, ਪਰ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ

ਬ੍ਰਿਟਿਸ਼ ਮੀਡੀਆ ਦੀ ਦੋ ਮੈਂਬਰੀ ਟੀਮ ਜਿਸ ਵਿਚ ਫੋਟੋਗ੍ਰਾਫ਼ਰ ਟਿਮ ਅਤੇ ਰਿਪੋਰਟਰ ਵਿਵੇਕ ਚੌਧਰੀ ਸ਼ਾਮਲ ਹਨ, ਲਗਭਗ ਇਕ ਹਫਤੇ ਤੋਂ ਭਾਰਤ ਦੌਰੇ 'ਤੇ ਹਨ। ਪਹਿਲਾਂ ਉਹ ਦਿੱਲੀ 'ਚ ਰਹਿ ਰਹੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਵੀਂ ਪੀੜ੍ਹੀ ਦੇ ਵਾਰਸਾਂ ਨੂੰ ਮਿਲੇ ਅਤੇ ਸੁਪਰੀਮ ਕੋਰਟ ਦੇ ਵਕੀਲ ਸੰਦੀਪ ਸਿੰਘ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ- ਸ਼ਹੀਦ ਹਰਕ੍ਰਿਸ਼ਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ, ਹਰ ਅੱਖ ਹੋਈ ਨਮ

ਟੀਮ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਤਾਜਪੋਸ਼ੀ ਅਤੇ ਕੋਹਿਨੂਰ ਹੀਰੇ ਬਾਰੇ ਪਰਿਵਾਰ ਦੀ ਰਾਏ ਜਾਣਨ ਲਈ ਆਏ ਹਨ। ਇੱਥੇ ਲਾਰਡ ਡਲਹੌਜ਼ੀ ਉਸ ਨੂੰ ਕਿਲ੍ਹਾ ਗੋਬਿੰਦਗੜ੍ਹ ਦੇ ਅੰਦਰ ਸਥਿਤ ਤੋਸ਼ਾਖਾਨੇ ਤੋਂ ਬਰਤਾਨੀਆ ਲੈ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਿਤੇ ਵੀ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਇਹ ਕਿਹਾ ਜਾ ਸਕੇ ਕਿ ਇਹ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਜਾਇਦਾਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੀਰੇ ਦਾ ਮਾਮਲਾ ਸਿਰਫ਼ ਦੋ ਸ਼ਾਹੀ ਪਰਿਵਾਰਾਂ ਵਿਚਕਾਰ ਹੈ। ਇਸ ਦਾ ਸਰਕਾਰਾਂ  ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹੀਰਾ ਵਾਪਸ ਕੀਤਾ ਜਾਵੇ ਤਾਂ ਜੋ ਇਹ ਮਹਾਰਾਜੇ ਦੀ ਆਖ਼ਰੀ ਇੱਛਾ ਪੂਰੀ ਕੀਤੀ ਜਾ ਸਕੇ ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan