ਇਸ ਸਮੇਂ ਇਹ ਨਾਅਰਾ ਹੈ ‘ਹਰ ਮਨੁੱਖ ਲਾਵੇ ਐਂਟੀ ਕੋਵਿਡ ਵੈਕਸੀਨ’ : ਡੀ.ਸੀ

07/04/2021 10:50:05 AM

ਗੁਰਦਾਸਪੁਰ (ਸਰਬਜੀਤ) - ਡਿਪਟੀ ਕਮਿਸਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜਿਵੇਂ ਕਹਾਵਤ ਹੈ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਭਾਵ ਦੇਸ਼ ਵਿੱਚ ਕੁਦਰਤੀ ਆਕਸੀਜਨ ਤਿਆਰ ਹੋਵੇ, ਇਸੇ ਤਰਾਂ ਹੁਣ ਨਾਅਰਾ ਹੈ ਕਿ ‘ਹਰ ਮਨੁੱਖ ਲਾਵੇ ਐਂਟੀ ਕੋਵਿਡ (ਪੈਨਾਡੈਮਿਕ) ਵੈਕਸੀਨ’ ਨਾਲ ਇਸ ਮਹਾਂਮਾਰੀ ਨੂੰ ਹਰਾ ਸਕਦੇ ਹਾਂ। 

ਪੜ੍ਹੋ ਇਹ ਵੀ ਖ਼ਬਰ - ਜਾਇਦਾਦ ਦੇ ਕਲੇਸ਼ ਨੇ ਫਿੱਕੇ ਕੀਤੇ ਰਿਸ਼ਤੇ, ਜਾਂਦਾ ਹੋਇਆ ‘ਪੁੱਤ’ ਮਾਂ ਨੂੰ ਦੇ ਗਿਆ ਕਦੇ ਨਾ ਭੁੱਲਣ ਵਾਲਾ ਦਰਦ

ਉਨ੍ਹਾਂ ਕਿਹਾ ਕਿ ਜਿਸ ਮੁਹੱਲੇ ਜਾਂ ਪਿੰਡ ਵਿੱਚ ਲੋਕ ਐਂਟੀ ਕੋਵਿਡ ਵੈਕਸੀਨ ਨਹੀਂ ਲਗਾਉਂਦੇ, ਜੇਕਰ ਉਹ ਜਗਾਂ ’ਤੇ ਬੀਮਾਰੀ ਫੈਲਦੀ ਹੈ ਤਾਂ ਇਹ ਲੋਕ ਹੀ ਉਸ ਲਈ ਜ਼ਿੰਮੇਵਾਰ ਹੋਣਗੇ। ਇਸ ਲਈ ਅਸੀਂ ਕਿਸੇ ’ਤੇ ਦਬਾਅ ਪਾ ਕੇ ਇੰਜੈਕਸ਼ਨ ਨਹੀਂ ਲਗਾ ਸਕਦੇ। 

ਪੜ੍ਹੋ ਇਹ ਵੀ ਖ਼ਬਰ -  ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅਨ੍ਹੇਵਾਹ ਗੋਲੀਆਂ, ਪਰਿਵਾਰ ਦੇ 4 ਜੀਆਂ ਦੀ ਮੌਤ

ਉਨ੍ਹਾਂ ਕਿਹਾ ਕਿ ਇਸ ਲਈ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਡਾ ਇਹ ਨੈਤਿਕ ਫਰਜ਼ ਹੈ ਕਿ ਲੋਕਾਂ ਨੂੰ ਐਂਟੀ ਕੋਵਿਡ ਵੈਕਸੀਨ ਬਾਰੇ ਜਾਗਰੂਕ ਕਰਵਾਇਆ ਜਾਵੇ ਤਾਂ ਜੋ ਹਰ ਵਿਅਕਤੀ ਆਪਣੀ ਨਿੱਜੀ ਜ਼ਿੰਮੇਵਾਰ ਸਮਝ ਕੇ ਵੈਕਸੀਨੇਸ਼ਨ ਕਰੇ ਤਾਂ ਜੋ ਅਸੀ ਇਸ ਬੀਮਾਰੀ ਨੂੰ ਹਰਾ ਸਕੀਏ। ਅੰਤ ਵਿੱਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਯੂਰਪ ਦੇਸ਼ ਵੀ ਹੁਣ ਕਹਿ ਚੁੱਕੇ ਹਨ, ਜਿਸ ਵਿਦਿਆਰਥੀ ਨੇ ਸਾਡੇ ਦੇਸ਼ ਵਿੱਚ ਤਾਲੀਮ ਹਾਸਿਲ ਕਰਨ ਲਈ ਆਉਣਾ ਹੋਵੇ ਉਹ ਭਾਰਤ ਤੋਂ ਵੈਕਸੀਨੇਸ਼ਨ ਕਰਵਾ ਕੇ ਇੱਥੇ ਆ ਸਕਦਾ ਹੈ। ਇਸ ਲਈ ਲੋੜ ਹੈ ਸੰਯਮ ਦੀ ਤਾਂ ਜੋ ਹਰ ਮਨੁੱਖ ਵੈਕਸੀਨੇਸ਼ਨ ਲਗਾ ਲਵੇ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ


rajwinder kaur

Content Editor

Related News