ਹਨ੍ਹੇਰੇ ’ਚ ਤੀਰ ਚਲਾ ਰਿਹੈ ਪ੍ਰਾਪਰਟੀ ਟੈਕਸ ਵਿਭਾਗ! ਰਿਕਵਰੀ ਰੇਟ ’ਚ ਆਈ ਗਿਰਾਵਟ

03/04/2021 3:09:57 PM

ਅੰਮ੍ਰਿਤਸਰ (ਰਮਨ) - ਨਗਰ ਨਿਗਮ ਪ੍ਰਾਪਰਟੀ ਟੈਕਸ ਵਿਭਾਗ ਦੀ ਰਿਕਵਰੀ ਰੇਟ ’ਚ ਭਾਰੀ ਗਿਰਾਵਟ ਆਈ ਹੈ। ਹਾਲਾਂਕਿ ਪਿਛਲੇ ਦਿਨੀਂ ਮੇਅਰ ਅਤੇ ਕਮਿਸ਼ਨਰ ਵੱਲੋਂ ਝਾੜ ਵੀ ਪਾਈ ਗਈ ਸੀ ਪਰ ਕੁਝ ਦਿਨ ਠੀਕ ਢੰਗ ਨਾਲ ਕੰਮ ਕਰਨ ਤੋਂ ਬਾਅਦ ਫਿਰ ਤੋਂ ਸੀਲਿੰਗ ਅਭਿਆਨ ਠੰਡਾ ਪੈ ਗਿਆ। ਵੈਸਟ ਜ਼ੋਨ ਦੀ ਟੀਮ ਹਮੇਸ਼ਾ ਵਾਂਗ ਇਸ ਵਾਰ ਵੀ ਆਪਣੇ ਕੰਮ ਨੂੰ ਨਿਖਾਰ ਰਹੀ ਹੈ ਅਤੇ ਅਧਿਕਾਰੀਆਂ ਸਾਹਮਣੇ ਵਧੀਆ ਕੰਮ ਕਰ ਰਹੀ ਹੈ । ਬੁੱਧਵਾਰ ਨੂੰ ਵੀ ਸੁਪਰਡੈਂਟ ਸਤਪਾਲ ਸਿੰਘ ਦੀ ਟੀਮ ਨੇ 14 ਦੁਕਾਨਾਂ ਸੀਲ ਕੀਤੀਆਂ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

ਉਥੇ ਹੀ ਬਾਕੀ ਦੀਆਂ ਜ਼ੋਨਲ ਟੀਮਾਂ ਦੀ ਗੱਲ ਕਰੀਏ ਤਾਂ ਕੁਝ ਇਕ ਕਾਰਵਾਈ ਕਰ ਕੇ ਅਧਿਕਾਰੀਆਂ ਦੀਆਂ ਅੱਖਾਂ ’ਚ ਘਟਾ ਪਾਇਆ ਜਾ ਰਿਹਾ ਹੈ । ਮਾਰਚ ਦੇ ਮਹੀਨੇ ’ਚ ਹਮੇਸ਼ਾ ਪ੍ਰਾਪਰਟੀ ਟੈਕਸ ਦੀ ਰਿਕਵਰੀ ’ਤੇ ਜ਼ੋਰ ਹੁੰਦਾ ਸੀ ਪਰ ਇਸ ਵਾਰ ਸੁਪਰਡੈਂਟ ਨਿਗਮ ਦਫ਼ਤਰ ਰਣਜੀਤ ਐਵੀਨਿਊ ’ਚ ਹੀ ਦਫ਼ਤਰਾਂ ’ਚ ਨਜ਼ਰ ਆਉਂਦੇ ਹਨ। ਵਿਭਾਗ ਨੂੰ ਇਸ ਸਾਲ 34 ਕਰੋੜ ਰੁਪਏ ਦਾ ਟਾਰੇਗਟ ਦਿੱਤਾ ਗਿਆ ਹੈ ਪਰ ਅਜੇ ਤੱਕ 17.63 ਕਰੋੜ ਰੁਪਏ ਹੀ ਗ਼ੱਲੇ ’ਚ ਆਏ ਹਨ। ਉਚ ਅਧਿਕਾਰੀਆਂ ਨੂੰ ਰਿਕਵਰੀ ’ਚ ਵਾਧੇ ਦੇ ਆਉਣ ਦੇ ਝੂਠੇ ਭਰੋਸੇ ਦਿਵਾ ਕੇ ਹਨ੍ਹੇਰੇ ’ਚ ਤੀਰ ਚਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ

ਮਗਰਮੱਛਾਂ ਨੂੰ ਛੱਡ ਕੇ ਮੱਛੀਆਂ ਦਾ ਕਰ ਰਹੇ ਸ਼ਿਕਾਰ 
ਸ਼ਹਿਰ ਦਾ ਪ੍ਰਮੁੱਖ ਕਮਰਸ਼ੀਅਲ ਖੇਤਰ ਸਿਵਲ ਲਾਈਨ ਹੈ, ਜਿਸ ’ਚ ਕਮਰਸ਼ੀਅਲ ਅਦਾਰੇ ਹਨ ਪਰ ਇਥੇ ਪ੍ਰਾਪਰਟੀ ਟੈਕਸ ਰਿਕਵਰੀ ਅਜੇ ਵੀ ਢਿੱਲੀ ਚੱਲ ਰਹੀ ਹੈ। ਉਕਤ ਏਰੀਏ ’ਚ ਉਚ ਅਧਿਕਾਰੀਆਂ ਦੀਆਂ ਨਜ਼ਰਾਂ ਹਨ, ਹਿੱਸੇਦਾਰ ਸੁਪਰਡੈਂਟ ‘ਮਗਰਮੱਛਾਂ’ ਨੂੰ ਛੱਡ ਕੇ ‘ਮੱਛੀਆਂ’ ਦਾ ਸ਼ਿਕਾਰ ਕਰ ਰਹੇ ਹਨ। ਜੇਕਰ ਵਿਭਾਗ ਚਾਹੇ ਤਾਂ ਇਸ ਮਹੀਨੇ ’ਚ ਕਾਫ਼ੀ ਹੱਦ ਤੱਕ ਰਿਕਵਰੀ ਟੀਚੇ ਤੱਕ ਪਹੁੰਚ ਸਕਦਾ ਹੈ ਪਰ ਵੱਡੇ ਕਮਰਸ਼ੀਅਲ ਘਰਾਣਿਆਂ ਨੂੰ ਛੱਡ ਛੋਟੀ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮਚਿਆ ਸੀ ਜ਼ਹਿਰੀਲੀ ਸ਼ਰਾਬ ਦਾ ਤਾਂਡਵ, ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ

ਕਈ ਲੋਕ ਨਿਗਮ ਦੀਆਂ ਅੱਖਾਂ ’ਚ ਪਾ ਰਹੇ ਮਿੱਟੀ
ਸ਼ਹਿਰ ’ਚ ਕਈ ਲੋਕ ਰੈਂਟ ਡੀਡ ਗਲਤ ਦੇ ਕੇ ਟੈਕਸ ਜਮ੍ਹਾ ਕਰਵਾ ਰਹੇ ਹਨ, ਜਿਸ ਨਾਲ ਨਿਗਮ ਨੂੰ ਕਾਫ਼ੀ ਚੂਨਾ ਲੱਗ ਰਿਹਾ ਹੈ, ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੁਝ ਨਹੀਂ ਕੀਤਾ ਜਾ ਰਿਹਾ ਹੈ। ਉਥੇ ਹੀ ਕੁਝ ਰਿਟਾਇਰਡ ਕਰਮਚਾਰੀਆਂ ਦੇ ਇਸ ’ਚ ਹੱਥ ਮਿਲੇ ਹੋਏ ਹਨ । ਉਹ ਲੋਕਾਂ ਨੂੰ ਇਹ ਰਸਤਾ ਵਿਖਾ ਰਹੇ ਹਨ । ਅਕਸਰ ਇਹ ਰਿਟਾਇਰਡ ਕਰਮਚਾਰੀ ਸੀ. ਐੱਫ. ਸੀ. ਸੈਂਟਰ ਕੋਲ ਟੈਕਸ ਭਰਨ ਲਈ ਨਜ਼ਰ ਆਉਂਦੇ ਹਨ । ਨਿਗਮ ’ਚ ਗਲਤ ਟੈਕਸ ਜਮ੍ਹਾ ਕਰਵਾ ਕੇ ਅੱਖਾਂ ’ਚ ਘਟਾ ਪਾਇਆ ਜਾ ਰਿਹਾ ਹੈ ।

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕਿਸ ਦੇ ਸਿਰ ਸੱਜੇਗਾ ਨਗਰ ਕੌਂਸਲ ਮਜੀਠਾ ਦੀ ਪ੍ਰਧਾਨਗੀ ਦਾ ‘‘ਤਾਜ’’? ਬਣੀ ਬੁਝਾਰਤ


rajwinder kaur

Content Editor

Related News